Revelation 14:8 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਪਹਿਲੇ ਦੂਤ ਦੇ ਪਿੱਛੇ ਦੂਸਰਾ ਦੂਤ ਆਇਆ ਅਤੇ ਉਸ ਨੇ ਆਖਿਆ, “ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨ ਨਗਰੀ ਤਬਾਹ ਹੋ ਚੁੱਕੀ ਹੈ। ਉਸ ਨੇ ਹੀ ਸਾਰੀਆਂ ਕੌਮਾਂ ਨੂੰ ਆਪਣੀ ਬਦਕਾਰੀ ਦੀ ਮੈਅ ਪੀਣ ਅਤੇ ਪਰਮੇਸ਼ੁਰ ਦੇ ਗੁੱਸੇ ਨੂੰ ਪਿਲਾਇਆ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਦੂਜਾ ਦੂਤ ਉਸ ਦੇ ਪਿੱਛੇ ਇਹ ਕਹਿੰਦੇ ਆਇਆ, “ਢਹਿ ਗਿਆ! ਢਹਿ ਗਿਆ ਮਹਾਨ ਨਗਰ ਬਾਬੇਲ, ‘ਜਿਸਨੇ ਆਪਣੀ ਵਿਭਚਾਰ ਦੀ ਭਿਆਨਕ ਦਾਖਰਸ ਸਾਰੀਆਂ ਕੌਮਾਂ ਨੂੰ ਪਿਆਈ ਸੀ।’ ”
Punjabi Bible 2016 - ਪਵਿੱਤਰ ਬਾਈਬਲ O.V.
ਉਹ ਦੇ ਪਿੱਛੋਂ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਭਈ ਢਹਿ ਪਈ ਬਾਬਲ! ਉਹ ਵੱਡੀ ਨਗਰੀ ਢਹਿ ਪਈ ਜਿਹ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈ ਸਭਨਾਂ ਕੌਮਾਂ ਨੂੰ ਪਿਆਈ ਹੈ!।।
Punjabi ERV
ਫ਼ਿਰ ਪਹਿਲੇ ਦੂਤ ਦੇ ਪਿੱਛੇ ਦੂਸਰਾ ਦੂਤ ਆਇਆ ਅਤੇ ਉਸਏ ਆਖਿਆ, "ਉਹ ਤਬਾਹ ਹੋ ਚੁੱਕੀ ਹੈ। ਬੇਬੀਲੋਨ ਦੀ ਮਹਾਨ ਨਗਰੀ ਤਬਾਹ ਹੋ ਚੁੱਕੀ ਹੈ। ਉਸਨੇ ਹੀ ਸਾਰੀਆਂ ਕੌਮਾਂ ਨੂੰ ਆਪਣੀ ਬਦਕਾਰੀ ਦੀ ਮੈ ਪੀਣ ਅਤੇ ਪਰਮੇਸ਼ੁਰ ਦੇ ਗੁੱਸੇ ਨੂੰ ਪਿਲਾਇਆ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਡਿੱਗ ਪਿਆ ਹੈ! ਉਹ ਵੱਡੀ ਨਗਰੀ ਡਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਸਭਨਾਂ ਕੌਮਾਂ ਨੂੰ ਪਿਆਈ ਹੈ!।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر ایہدے پِچّھوں اِک ہور دُوجا فرِشتہ ایہہ آکھدا ہویا آیا پئی ڈِگّ پیا اوہ وَڈا شہر بابل ڈِگّ پیا جِس اپنی حرامکاری دی غضب والی مَے سارِیاں قوماں نُوں پیائی اے۔
Punjabi Standard Bible (Punjabi Standard Bible) 2023
ਇਸ ਤੋਂ ਬਾਅਦ ਦੂਜਾ ਸਵਰਗਦੂਤ ਇਹ ਕਹਿੰਦਾ ਹੋਇਆ ਆਇਆ, “ਢਹਿ ਗਈ! ਉਹ ਵੱਡੀ ਨਗਰੀ ਬਾਬੁਲ ਢਹਿ ਗਈ ਜਿਸ ਨੇ ਸਭ ਕੌਮਾਂ ਨੂੰ ਆਪਣੇ ਵਿਭਚਾਰ ਦੇ ਕ੍ਰੋਧ ਦੀ ਮੈ ਵਿੱਚੋਂ ਪਿਆਇਆ ਸੀ।”