Revelation 16:12 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਛੇਵੇ ਦੂਤ ਨੇ ਆਪਣਾ ਕਟੋਰਾ ਮਹਾਨ ਫ਼ਰਾਤ ਦਰਿਆ ਉੱਤੇ ਖਾਲੀ ਕਰ ਦਿੱਤਾ। ਦਰਿਆ ਦਾ ਪਾਣੀ ਸੁੱਕ ਗਿਆ। ਇਸਨੇ ਰਾਜਿਆਂ ਨੂੰ ਪੂਰਬ ਤੋਂ ਆਉਣ ਦਾ ਰਾਹ ਬਣਾ ਦਿੱਤਾ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਛੇਵੇਂ ਦੂਤ ਨੇ ਜਦ ਆਪਣਾ ਕਟੋਰਾ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹਿਆ, ਅਤੇ ਉਸਦਾ ਪਾਣੀ ਸੁੱਕ ਗਿਆ ਤਾਂ ਜੋ ਪੂਰਬ ਤੋਂ ਆਉਣ ਵਾਲਿਆ ਰਾਜਿਆਂ ਲਈ ਰਾਸਤਾ ਤਿਆਰ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਛੇਵੇਂ ਨੇ ਆਪਣਾ ਕਟੋਰਾ ਓਸ ਵੱਡੇ ਦਰਿਆ ਫਰਾਤ ਉੱਤੇ ਉਲੱਦ ਦਿੱਤਾ ਅਤੇ ਉਹ ਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ ਓਹਨਾਂ ਲਈ ਰਾਹ ਤਿਆਰ ਕੀਤਾ ਜਾਵੇ
Punjabi ERV
ਛੇਵੇ ਦੂਤ ਨੇ ਆਪਣਾ ਕਟੋਰਾ ਮਹਾਨ ਫ਼ਰਾਤ ਦਰਿਆ ਉੱਤੇ ਖਾਲੀ ਕਰ ਦਿੱਤਾ। ਦਰਿਆ ਦਾ ਪਾਣੀ ਸੁੱਕ ਗਿਆ। ਇਸਨੇ ਰਾਜਿਆਂ ਨੂੰ ਪੂਰਬ ਤੋਂ ਆਉਣ ਦਾ ਰਾਹ ਬਣਾ ਦਿੱਤਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਛੇਵੇਂ ਦੂਤ ਨੇ ਆਪਣਾ ਕਟੋਰਾ ਉਸ ਵੱਡੇ ਦਰਿਆ ਫ਼ਰਾਤ ਉੱਤੇ ਡੋਲ੍ਹ ਦਿੱਤਾ ਅਤੇ ਉਹ ਦਾ ਪਾਣੀ ਸੁੱਕ ਗਿਆ ਤਾਂ ਜੋ ਚੜ੍ਹਦੀ ਵੱਲੋਂ ਜਿਹੜੇ ਰਾਜੇ ਆਉਣ ਵਾਲੇ ਹਨ, ਉਹਨਾਂ ਲਈ ਰਾਹ ਤਿਆਰ ਕੀਤਾ ਜਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے چھیویں اپنا پیالہ وڈّے دریا فرات اُتّے لُدیا تے۔ اوہدا پانی سُک گیا پئی چڑھدے ولّوں آؤن والیاں بادشاہاں دے لئی راہ تیار ہو جاوے۔
Punjabi Standard Bible (Punjabi Standard Bible) 2023
ਫਿਰ ਛੇਵੇਂ ਸਵਰਗਦੂਤ ਨੇ ਆਪਣਾ ਕਟੋਰਾ ਉਸ ਵੱਡੀ ਨਦੀ ਫ਼ਰਾਤ ਉੱਤੇ ਉਂਡੇਲ ਦਿੱਤਾ ਅਤੇ ਉਸ ਦਾ ਪਾਣੀ ਸੁੱਕ ਗਿਆ ਤਾਂਕਿ ਸੂਰਜ ਦੇ ਚੜ੍ਹਦੇ ਵੱਲ ਦੇ ਰਾਜਿਆਂ ਲਈ ਰਾਹ ਤਿਆਰ ਹੋ ਜਾਵੇ।