Revelation 16:5 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਂ ਪਾਣੀਆਂ ਦੇ ਦੂਤ ਨੂੰ ਆਖਦਿਆਂ ਸੁਣਿਆ: “ਤੂੰ ਹੀ ਹੈਂ ਜੋ ਮੌਜੂਦ ਹੈ, ਅਤੇ ਮੌਜੂਦ ਸੀ। ਤੂੰ ਹੀ ਪਵਿੱਤਰ ਹੈਂ। ਤੂੰ ਇੰਨਾ ਨਿਆਂ ਵਿੱਚ ਉਚਿਤ ਹੈਂ ਜਿਹੜੇ ਤੂੰ ਬਣਾਏ ਹਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਮੈਂ ਪਾਣੀਆਂ ਦੇ ਅਧਕਾਰੀ ਦੂਤ ਨੂੰ ਇਹ ਆਖਦੇ ਸੁਣਿਆ: “ਹੇ ਪਵਿੱਤਰ ਪੁਰਖ, ਤੂੰ ਜੋ ਹੈ, ਜੋ ਸੀ, ਤੂੰ ਧਰਮੀ ਹੈ, ਅਤੇ ਸਹੀ ਨਿਆਂ ਕੀਤੇ;
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਪਾਣੀਆਂ ਦੇ ਦੂਤ ਨੂੰ ਇਹ ਆਖਦਾ ਸੁਣਿਆ, - ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੈਂ, ਤੂੰ ਧਰਮੀ ਹੈਂ, ਤੈਂ ਇਉਂ ਨਿਆਉਂ ਜੋ ਕੀਤਾ,
Punjabi ERV
ਫ਼ੇਰ ਮੈਂ ਪਾਣੀਆਂ ਦੇ ਦੂਤ ਨੂੰ ਆਖਦਿਆਂ ਸੁਣਿਆ; "ਤੂੰ ਹੀ ਹੈਂ ਜੋ ਮੌਜੂਦ ਹੈ, ਅਤੇ ਮੂਜੂਦ ਸੀ। ਤੂੰ ਹੀ ਪਵਿੱਤਰ ਹੈਂ। ਤੂੰ ਇੰਨਾ ਨਿਰਣਿਆਂ ਵਿੱਚ ਉਚਿਤ ਹੈਂ ਜਿਹਡ਼ੇ ਤੂੰ ਬਣਾਏ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਮੈਂ ਪਾਣੀਆਂ ਦੇ ਦੂਤ ਨੂੰ ਇਹ ਆਖਦੇ ਸੁਣਿਆ, ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੀ, ਤੂੰ ਧਰਮੀ ਹੈਂ, ਤੂੰ ਇਸ ਤਰ੍ਹਾਂ ਨਿਆਂ ਜੋ ਕੀਤਾ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَیں پانی دے فرِشتے نُوں ایہہ آکھدیاں سُنیا پئی اے قُدُّوس جیہڑا ہیں تے جیہڑا ہے سی۔ توں عادل ایں پئی تُوں ایہہ انصاف کِیتا۔
Punjabi Standard Bible (Punjabi Standard Bible) 2023
ਮੈਂ ਪਾਣੀਆਂ ਦੇ ਸਵਰਗਦੂਤ ਨੂੰ ਇਹ ਕਹਿੰਦੇ ਸੁਣਿਆ: ਹੇ ਪਵਿੱਤਰ, ਤੂੰ ਧਰਮੀ ਹੈਂ! ਤੂੰ ਜਿਹੜਾ ਹੈਂ ਅਤੇ ਜਿਹੜਾ ਸੀ! ਕਿਉਂਕਿ ਤੂੰ ਇਨ੍ਹਾਂ ਦਾ ਨਿਆਂ ਕੀਤਾ ਹੈ।