Revelation 17:15 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਦੂਤ ਨੇ ਮੈਨੂੰ ਆਖਿਆ, “ਇਹ ਪਾਣੀ ਤੁਸੀਂ ਦੇਖਿਆ ਜਿੱਥੇ ਵੇਸ਼ਵਾ ਬੈਠਦੀ ਹੈ, ਵਿਭਿੰਨ ਤਰ੍ਹਾਂ ਦੇ ਲੋਕਾਂ ਦੀ ਭੀੜ ਜਾਤੀਆਂ, ਕੌਮਾਂ ਅਤੇ ਭਾਸ਼ਾਵਾਂ ਦੇ ਪ੍ਰਤੀਕ ਹਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਸਵਰਗਦੂਤ ਨੇ ਮੈਨੂੰ ਆਖਿਆ, “ਜਿਹੜੇ ਪਾਣੀ ਤੂੰ ਵੇਖੇ ਸਨ, ਜਿੱਥੇ ਉਹ ਵੇਸਵਾ ਬੈਠੀ ਹੈ, ਉਹ ਲੋਕ, ਭੀੜਾ, ਕੌਮਾਂ ਅਤੇ ਭਾਸ਼ਾਵਾਂ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੇ ਮੈਨੂੰ ਆਖਿਆ, ਜਿਹੜੇ ਪਾਣੀ ਤੈਂ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਓਹ ਉੱਮਤਾਂ ਅਤੇ ਮਹਾਇਣ ਅਤੇ ਕੌਮਾਂ ਅਤੇ ਭਾਖਿਆਂ ਹਨ
Punjabi ERV
ਫ਼ੇਰ ਦੂਤ ਨੇ ਮੈਨੂੰ ਆਖਿਆ, "ਇਹ ਪਾਣੀ ਤੁਸੀਂ ਦੇਖਿਆ ਜਿਥ੍ਥੇ ਵੇਸ਼ਵਾ ਬੈਠਦੀ ਹੈ, ਵਿਭਿੰਨ ਤਰ੍ਹਾਂ ਦੇ ਲੋਕਾਂ ਦੀ ਭੀਡ਼ ਜਾਤੀਆਂ, ਕੌਮਾਂ ਅਤੇ ਭਾਸ਼ਾਵਾਂ ਦੇ ਪ੍ਰਤੀਕ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਨੇ ਮੈਨੂੰ ਆਖਿਆ, ਜਿਹੜੇ ਪਾਣੀ ਤੂੰ ਵੇਖੇ ਸਨ ਜਿੱਥੇ ਉਹ ਕੰਜਰੀ ਬੈਠੀ ਹੈ ਉਹ ਉੱਮਤਾਂ ਅਤੇ ਭੀੜ ਅਤੇ ਕੌਮਾਂ ਅਤੇ ਭਾਸ਼ਾਵਾਂ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر اوس مَینُوں آکھیا پئی جیہڑے پانی توں ویکھے نیں جِنہاں اُتّے کسبی بَیٹھی ہوئی اے۔ اوہ اُمّتاں تے بِھیڑاں تے قوماں تے اہلِ زبان نیں۔
Punjabi Standard Bible (Punjabi Standard Bible) 2023
ਫਿਰ ਸਵਰਗਦੂਤ ਨੇ ਮੈਨੂੰ ਕਿਹਾ, “ਜਿਹੜੇ ਪਾਣੀ ਤੂੰ ਵੇਖੇ ਜਿੱਥੇ ਉਹ ਵੇਸਵਾ ਬੈਠੀ ਸੀ, ਉਹ ਜਾਤੀਆਂ, ਭੀੜਾਂ, ਕੌਮਾਂ ਅਤੇ ਭਾਸ਼ਾਵਾਂ ਹਨ।