Revelation 17:16 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਜਾਨਵਰ ਅਤੇ ਉਹ ਦਸ ਸਿੰਗ ਜਿਹੜੇ ਤੁਸੀਂ ਦੇਖੇ ਹਨ ਉਹ ਵੇਸ਼ਵਾ ਨੂੰ ਨਫ਼ਰਤ ਕਰਨਗੇ। ਉਹ ਉਸ ਦੀ ਹਰ ਚੀਜ਼ ਖੋਹ ਲੈਣਗੇ ਅਤੇ ਉਸ ਨੂੰ ਨੰਗਾ ਕਰਕੇ ਛੱਡ ਦੇਣਗੇ। ਉਹ ਉਸ ਦੇ ਸਰੀਰ ਨੂੰ ਖਾ ਲੈਣਗੇ ਅਤੇ ਅੱਗ ਨਾਲ ਉਸ ਦੇ ਸਰੀਰ ਨੂੰ ਸਾੜ ਦੇਣਗੇ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ ਉਹ ਵੇਸਵਾ ਨੂੰ ਨਫ਼ਰਤ ਕਰਨਗੇ। ਉਹ ਉਸਨੂੰ ਉਜਾੜ ਵਿੱਚ ਲਿਆਉਣਗੇ ਅਤੇ ਬਿਨ੍ਹਾਂ ਕੱਪੜਿਆ ਦੇ ਛੱਡ ਦੇਣਗੇ; ਉਹ ਉਸਦੇ ਮਾਸ ਨੂੰ ਖਾਣਗੇ ਅਤੇ ਅੱਗ ਨਾਲ ਸਾੜ ਦੇਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਿਹੜੇ ਦਸ ਸਿੰਙ ਤੈਂ ਵੇਖੇ ਸਨ ਨਾਲੇ ਉਹ ਦਰਿੰਦਾ, ਏਹ ਓਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ
Punjabi ERV
ਜਾਨਵਰ ਅਤੇ ਉਹ ਦਸ ਸੰਗ ਜਿਹਡ਼ੇ ਤੁਸੀਂ ਦੇਖੇ ਹਨ ਉਹ ਵੇਸ਼ਵਾ ਨੂੰ ਨਫ਼ਰਤ ਕਰਨਗੇ। ਉਹ ਉਸ ਦੀ ਹਰ ਚੀਜ਼ ਖੋਹ ਲੈਣਗੇ ਅਤੇ ਉਸਨੂੰ ਨੰਗਾ ਕਰਕੇ ਛੱਡ ਦੇਣਗੇ। ਉਹ ਉਸਦੇ ਸ਼ਰੀਰ ਨੂੰ ਖਾ ਲੈਣਗੇ ਅਤੇ ਅੱਗ ਨਾਲ ਉਸਦੇ ਸ਼ਰੀਰ ਨੂੰ ਸਾਡ਼ ਦੇਣਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਦਰਿੰਦਾ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ ਸਨ, ਇਹ ਉਸ ਕੰਜਰੀ ਨਾਲ ਵੈਰ ਕਰਨਗੇ, ਉਹ ਨੂੰ ਉਜਾੜ ਦੇਣਗੇ, ਨੰਗਿਆਂ ਕਰਨਗੇ, ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جیہڑے دَس سِنگ تُوں ویکھے نیں اوہ وی تے پشُو وی اوس کسبی نال وَیر رکھن گے اوہ اوہنوں اُجاڑن گے تے ننگا کر دین گے۔ تے اوہدا گوشت کھا جان گے۔ تے اوہنوں اَگ وِچ ساڑ چھڈن گے۔
Punjabi Standard Bible (Punjabi Standard Bible) 2023
ਉਹ ਪਸ਼ੂ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ, ਉਹ ਵੇਸਵਾ ਨਾਲ ਘਿਰਣਾ ਕਰਨਗੇ। ਉਹ ਉਸ ਨੂੰ ਸੱਖਣਾ ਅਤੇ ਨਿਰਵਸਤਰ ਕਰ ਦੇਣਗੇ, ਉਸ ਦਾ ਮਾਸ ਖਾਣਗੇ ਅਤੇ ਉਸ ਨੂੰ ਅੱਗ ਨਾਲ ਸਾੜ ਦੇਣਗੇ।