Revelation 17:8 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਹੜਾ ਜਾਨਵਰ ਤੁਸੀਂ ਵੇਖਿਆ ਇੱਕ ਵੇਲੇ ਜਿਉਂਦਾ ਸੀ। ਪਰ ਉਹ ਜਾਨਵਰ ਹੁਣ ਜਿਉਂਦਾ ਨਹੀਂ ਹੈ। ਪਰ ਉਹ ਜਾਨਵਰ ਜਿੰਦਾ ਹੋ ਜਾਵੇਗਾ ਅਤੇ ਥਲਹੀਣ ਖੱਡ ਵਿੱਚੋਂ ਬਾਹਰ ਨਿਕਲੇਗਾ ਅਤੇ ਤਬਾਹ ਹੋਣ ਲਈ ਚੱਲਿਆ ਜਾਵੇਗਾ। ਉਹ ਇਸ ਗੱਲ ਤੋਂ ਹੈਰਾਨ ਹੋ ਜਾਣਗੇ ਕਿ ਇਹ ਪਹਿਲਾਂ ਜਿਉਂਦਾ ਸੀ, ਹੁਣ ਇਹ ਮਰ ਚੁੱਕਾ ਹੈ, ਪਰ ਉਹ ਫ਼ਿਰ ਆਵੇਗਾ। ਇਹੀ ਉਹ ਲੋਕ ਹਨ, ਜਿਨ੍ਹਾਂ ਦੇ ਨਾਂ ਦੁਨੀਆਂ ਦੇ ਮੁੱਢ ਤੋਂ ਹੀ ਜੀਵਨ ਦੀ ਪੁਸਤਕ ਵਿੱਚ ਕਦੀ ਵੀ ਨਹੀਂ ਲਿਖੇ ਗਏ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹ ਦਰਿੰਦਾ, ਜਿਹੜਾ ਤੂੰ ਵੇਖਿਆ ਪਹਿਲਾਂ ਹੈ ਸੀ, ਹੁਣ ਨਹੀਂ ਹੈ, ਅਤੇ ਉਹ ਜਲਦੀ ਹੀ ਅਥਾਹ ਕੁੰਡ ਵਿੱਚੋਂ ਨਿੱਕਲੇਗਾ ਅਤੇ ਉਸਦਾ ਨਾਸ਼ ਹੋ ਜਾਵੇਗਾ। ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਸੰਸਾਰ ਦੇ ਮੁੱਢੋਂ ਜੀਵਨ ਦੀ ਕਿਤਾਬ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਕੇ, ਕਿ ਉਹ ਹੈ ਸੀ, ਅਤੇ ਹੁਣ ਨਹੀਂ ਹੈ ਅਤੇ ਦੁਬਾਰਾ ਆਵੇਗਾ, ਵੇਖ ਕੇ ਹੈਰਾਨ ਹੋ ਜਾਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਦਰਿੰਦਾ ਜਿਹੜਾ ਤੈਂ ਮੈਂ ਵੇਖਿਆ ਸੋ ਹੈਸੀ ਅਤੇ ਨਹੀਂ ਹੈਗਾ ਅਤੇ ਉਹ ਨੇ ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਉਂ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਓਸ ਦਰਿੰਦੇ ਨੂੰ ਵੇਖ ਕੇ ਭਈ ਉਹ ਹੈਸੀ ਅਤੇ ਨਹੀਂ ਹੈਗਾ ਅਤੇ ਫੇਰ ਆਉਂਦਾ ਹੈ ਅਚਰਜ ਹੋ ਜਾਣਗੇ
Punjabi ERV
ਜਿਹਡ਼ਾ ਜਾਨਵਰ ਤੁਸੀਂ ਵੇਖਿਆ ਇੱਕ ਵੇਲੇ ਜਿਉਂਦਾ ਸੀ। ਪਰ ਉਹ ਜਾਨਵਰ ਹੁਣ ਜਿਉਂਦਾ ਨਹੀਂ ਹੈ। ਪਰ ਉਹ ਜਾਨਵਰ ਜਿੰਦਾ ਹੋ ਜਾਵੇਗਾ ਅਤੇ ਥਲਹੀਣ ਖੱਡ ਵਿੱਚੋਂ ਬਾਹਰ ਨਿਕਲੇਗਾ ਅਤੇ ਤਬਾਹ ਹੋਣ ਲਈ ਚਲਿਆ ਜਾਵੇਗਾ। ਉਹ ਇਸ ਗੱਲ ਤੋਂ ਹੈਰਾਨ ਹੋ ਜਾਣਗੇ ਕਿ ਇਹ ਪਹਿਲਾਂ ਜਿਉਂਦਾ ਸੀ, ਹੁਣ ਇਹ ਮਰ ਚੁੱਕਾ ਹੈ, ਪਰ ਉਹ ਫ਼ਿਰ ਆਵੇਗਾ। ਇਹੀ ਉਹ ਲੋਕ ਹਨ, ਜਿਨ੍ਹਾਂ ਦੇ ਨਾਂ ਦੁਨੀਆਂ ਦੇ ਮੁਢ ਤੋਂ ਹੀ ਜੀਵਨ ਦੀ ਪੁਸਤਕ ਵਿੱਚ ਕਦੀ ਵੀ ਨਹੀਂ ਲਿਖੇ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਦਰਿੰਦਾ ਜਿਹੜਾ ਤੂੰ ਵੇਖਿਆ ਸੋ ਹੈ ਸੀ ਅਤੇ ਨਹੀਂ ਹੈ ਅਤੇ ਉਹ ਨੇ ਅਥਾਹ ਕੁੰਡ ਵਿੱਚੋਂ ਚੜ੍ਹ ਆਉਣਾ ਅਤੇ ਨਸ਼ਟ ਹੋ ਜਾਣਾ ਹੈ, ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਮ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ ਉਸ ਦਰਿੰਦੇ ਨੂੰ ਵੇਖ ਕੇ ਕਿ ਉਹ ਹੈ ਸੀ ਅਤੇ ਨਹੀਂ ਹੈ ਅਤੇ ਫੇਰ ਆਉਂਦਾ ਹੈ, ਹੈਰਾਨ ਹੋ ਜਾਣਗੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایہہ جیہڑا تُوں پشُو ویکھیا اے۔ ایہہ پہلاں تے ہے سی پر ہُن نئیں اے تے اگّوں نُوں اتھاہ کھڈے وِچوں نِکل کے ہلاکت وِچ پَوے گا تے زمین دے رہن والے جِنہاں دے ناں دُنیا دے مُڈھ توں پہلاں حیاتی دی کتاب وِچ لِکھے نئیں گئے ایس پشُو دا ایہہ حال ویکھ کے پئی پہلاں ہے سی تے ہُن نئیں اے تے فیر ہوئے گا۔ تعجُّب کرن گے۔
Punjabi Standard Bible (Punjabi Standard Bible) 2023
ਜਿਹੜਾ ਪਸ਼ੂ ਤੂੰ ਵੇਖਿਆ ਹੈ ਉਹ ਪਹਿਲਾਂ ਸੀ ਪਰ ਹੁਣ ਨਹੀਂ ਹੈ ਅਤੇ ਉਹ ਅਥਾਹ ਕੁੰਡ ਵਿੱਚੋਂ ਨਿੱਕਲ ਕੇ ਨਾਸ ਵਿੱਚ ਜਾਣ ਵਾਲਾ ਹੈ। ਧਰਤੀ ਦੇ ਰਹਿਣ ਵਾਲੇ ਜਿਨ੍ਹਾਂ ਦੇ ਨਾਮ ਸੰਸਾਰ ਦੇ ਮੁੱਢ ਤੋਂ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ, ਪਸ਼ੂ ਨੂੰ ਵੇਖ ਕੇ ਹੈਰਾਨ ਹੋਣਗੇ ਕਿ ਇਹ ਪਹਿਲਾਂ ਸੀ ਅਤੇ ਹੁਣ ਨਹੀਂ ਹੈ ਅਤੇ ਫੇਰ ਆਵੇਗਾ।