Revelation 18:19 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਉਨ੍ਹਾਂ ਨੇ ਆਪਣੇ ਸਿਰ ਮਿੱਟੀ ਪਾਈ। ਉਹ ਰੋਏ ਅਤੇ ਉਦਾਸ ਹੋਏ। ਉਨ੍ਹਾਂ ਨੇ ਉੱਚੀ ਆਖਿਆ: ‘ਭਿਆਨਕ ਕਿੰਨਾ ਭਿਆਨਕ ਇਸ ਮਹਾਂ ਨਗਰੀ ਲਈ। ਇਹ ਸਾਰੇ ਲੋਕ ਜਿਨ੍ਹਾਂ ਦੇ ਜਹਾਜ਼ ਸਮੁੰਦਰ ਉੱਤੇ ਸਨ ਉਸਦੀ ਦੌਲਤ ਨਾਲ ਅਮੀਰ ਬਣ ਗਏ। ਇਹ ਸਾਰੀਆਂ ਚੀਜ਼ਾਂ ਇੱਕ ਘੰਟੇ ਵਿੱਚ ਨਸ਼ਟ ਕਰ ਦਿੱਤੀਆਂ ਗਈਆਂ ਹਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਉਹ ਆਪਣੇ ਸਿਰ ਉੱਤੇ ਧੂੜ ਪੋਣਗੇ ਅਤੇ ਰੋਂਦਾ ਕੁਰਲਾਉਂਦੇ ਸ਼ੋਗ ਕਰਦੇ ਕਹਿਣਗੇ: “ ‘ਹਾਏ! ਹਾਏ ਤੇਰੇ ਉੱਤੇ, ਵੱਡੇ ਸ਼ਹਿਰ, ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਸ ਦੇ ਧਨ ਦੇ ਰਾਹੀ ਧਨੀ ਹੋ ਗਏ! ਅਤੇ ਇੱਕ ਘੰਟੇ ਵਿੱਚ ਹੀ ਉਹ ਬਰਬਾਦ ਹੋ ਗਈ ਹੈ!’
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹਨਾਂ ਆਪਣਿਆਂ ਸਿਰਾਂ ਵਿੱਚ ਖੇਹ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ ਮਾਰ ਕੇ ਆਖਿਆ, - ਹਾਇ ਹਾਇ ਇਸ ਵੱਡੀ ਨਗਰੀ ਨੂੰ! ਜਿੱਥੇ ਸਾਰੇ ਸਮੁੰਦਰੀ ਜ਼ਹਾਜ ਵਾਲੇ ਉਹ ਦੇ ਧਨ ਦੇ ਰਾਹੀਂ ਧਨੀ ਹੋ ਗਏ! ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ!
Punjabi ERV
ਉਨ੍ਹਾਂ ਨੇ ਆਪਣੇ ਸਿਰ ਮਿੱਟੀ ਪਾਈ। ਉਹ ਰੋਏ ਅਤੇ ਉਦਾਸ ਹੋਏ। ਉਨ੍ਹਾਂ ਨੇ ਉੱਚੀ ਆਖਿਆ; “ਭਿਆਨਕ ਕਿੰਨਾ ਭਿਆਨਕ ਇਸ ਮਹਾਂ ਨਗਰੀ ਲਈ। ਇਹ ਸਾਰੇ ਲੋਕ ਜਿਨ੍ਹਾਂ ਦੇ ਜਹਾਜ਼ ਸਮੁੰਦਰ ਉੱਤੇ ਸਨ ਉਸਦੀ ਦੌਲਤ ਨਾਲ ਅਮੀਰ ਬਣ ਗਏ। ਇਹ ਸਾਰੀਆਂ ਚੀਜ਼ਾਂ ਇੱਕ ਘੰਟੇ ਵਿੱਚ ਨਸ਼ਟ ਕਰ ਦਿੱਤੀ ਗਈਆਂ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹਨਾਂ ਆਪਣਿਆਂ ਸਿਰਾਂ ਵਿੱਚ ਧੂੜ ਪਾਈ ਅਤੇ ਰੋਂਦਿਆਂ ਕੁਰਲਾਉਂਦਿਆਂ ਚੀਕਾਂ ਮਾਰ-ਮਾਰ ਕੇ ਆਖਿਆ, ਹਾਏ ਹਾਏ ਇਸ ਵੱਡੀ ਨਗਰੀ ਨੂੰ! ਜਿੱਥੇ ਸਾਰੇ ਸਮੁੰਦਰੀ ਜਹਾਜ਼ ਵਾਲੇ ਉਹ ਦੇ ਧਨ ਦੇ ਰਾਹੀਂ ਧਨੀ ਹੋ ਗਏ! ਉਹ ਤਾਂ ਇੱਕ ਘੰਟੇ ਵਿੱਚ ਬਰਬਾਦ ਹੋ ਗਈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اپنے سِراں وِچ سواہ پان گے تے روکے تے ماتم کر کے اُچّی اُچّی آکھن گے پئی۔ افسوس! افسوس اوہ وَڈا شہر جِہدی دَولت توں سمُندر دے سارے جہازاں والے دَولتمند بن گئے! گھڑی وِچ اُجّڑ گیا۔
Punjabi Standard Bible (Punjabi Standard Bible) 2023
ਉਨ੍ਹਾਂ ਆਪਣੇ ਸਿਰਾਂ ਉੱਤੇ ਮਿੱਟੀ ਪਾਈ ਅਤੇ ਰੋਂਦੇ ਅਤੇ ਵਿਰਲਾਪ ਕਰਦੇ ਹੋਏ ਕਿਹਾ: ਹਾਏ! ਹਾਏ! ਇਹ ਵੱਡੀ ਨਗਰੀ! ਜਿਸ ਦੀ ਧਨ-ਦੌਲਤ ਦੇ ਦੁਆਰਾ ਸਮੁੰਦਰੀ ਜਹਾਜ਼ਾਂ ਵਾਲੇ ਸਭ ਲੋਕ ਧਨਵਾਨ ਬਣੇ; ਇਹ ਇੱਕੋ ਪਲ ਵਿੱਚ ਬਰਬਾਦ ਹੋ ਗਈ।