Revelation 18:22 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਲੋਕਾਂ ਦਾ ਰਬਾਬ, ਹੋਰ ਸੰਗੀਤਕ ਸਾਜ਼, ਸਾਰੰਗੀਆਂ, ਅਤੇ ਤੁਰ੍ਹੀਆਂ ਵਜਾਉਣੀਆਂ ਫ਼ੇਰ ਕਦੀ ਵੀ ਤੁਹਾਡੇ ਵਿੱਚ ਸੁਣੀਆਂ ਨਹੀਂ ਜਾਣਗੀਆਂ। ਤੁਹਾਡੇ ਵਿੱਚ ਕਾਰੀਗਰ ਕਈ ਪ੍ਰਕਾਰ ਦੀ ਕਾਰੀਗਰੀ ਕਰਦੇ ਤੁਹਾਡੇ ਵਿੱਚ ਫ਼ਿਰ ਕਦੇ ਨਹੀਂ ਲੱਭੇ ਜਾਣਗੇ। ਚੱਕੀ ਦੇ ਪੁੜ੍ਹ ਦੀ ਅਵਾਜ਼ ਫ਼ੇਰ ਤੁਹਾਡੇ ਵਿੱਚ ਕਦੇ ਵੀ ਨਹੀਂ ਸੁਣੀ ਜਾਵੇਗੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਬਰਬਤਾਂ ਅਤੇ ਗਾਇਕਾਂ ਬੰਸਰੀ ਅਤੇ ਤੁਰ੍ਹੀ ਵਜਾਉਣ ਵਾਲਿਆ ਦਾ ਸੰਗੀਤ, ਫਿਰ ਕਦੇ ਤੁਹਾਡੇ ਵਿੱਚ ਨਹੀਂ ਸੁਣਾਇਆ ਜਾਵੇਗਾ। ਕਿਸੇ ਵੀ ਕਾਰੀਗਰ ਦਾ ਕਾਮਾ ਤੁਹਾਡੇ ਵਿੱਚ ਫਿਰ ਕਦੇ ਨਾ ਲੱਭੇਗਾ। ਹੁਣ ਤੋਂ ਚੱਕੀ ਦੀ ਆਵਾਜ਼ ਫਿਰ ਕਦੇ ਨਾ ਸੁਣਾਈ ਜਾਵੇਗੀ
Punjabi Bible 2016 - ਪਵਿੱਤਰ ਬਾਈਬਲ O.V.
ਰਬਾਬੀਆਂ ਦੀ ਅਵਾਜ਼, ਨਾਲੇ ਗਵੱਯਾਂ ਦੀ, ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰ੍ਹੀ ਫੂਕਣ ਵਾਲਿਆਂ ਦੀ, ਤੇਰੇ ਵਿੱਚ ਫੇਰ ਕਦੀ ਨਾ ਸੁਣੀ ਜਾਵੇਗੀ । ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫੇਰ ਕਦੀ ਨਾ ਲੱਭੇਗਾ। ਚੱਕੀ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ,
Punjabi ERV
ਲੋਕਾਂ ਦਾ ਰਬਾ, ਹੋਰ ਸੰਗੀਤਕ ਸਾਜ਼, ਸਾਰੰਗੀਆਂ, ਅਤੇ ਤੂਰ੍ਹੀਆਂ ਵਜਾਉਣੀਆਂ ਫ਼ੇਰ ਕਦੀ ਵੀ ਤੁਹਾਡੇ ਵਿੱਚ ਸੁਣੀਆਂ ਨਹੀਂ ਜਾਣਗੀਆਂ। ਤੁਹਾਡੇ ਵਿੱਚ ਕਾਰੀਗਰ ਕਈ ਪ੍ਰਕਾਰ ਦੀ ਕਾਰੀਗਰੀ ਕਰਦੇ ਤੁਹਾਡੇ ਵਿੱਚ ਫ਼ਿਰ ਕਦੇ ਨਹੀਂ ਲਭੇ ਜਾਣਗੇ। ਚਕ੍ਕੀ ਦੇ ਪੁਢ਼ ਦੀ ਅਵਾਜ਼ ਫ਼ੇਰ ਤੁਹਾਡੇ ਵਿੱਚ ਕਦੇ ਵੀ ਨਹੀਂ ਸੁਣੀ ਜਾਵੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਰਬਾਬੀਆਂ, ਗਵੱਈਆਂ, ਵੰਜਲੀ ਵਜਾਉਣ ਵਾਲਿਆਂ ਦੀ ਅਤੇ ਤੁਰ੍ਹੀ ਫੂਕਣ ਵਾਲਿਆਂ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ। ਕਿਸੇ ਪੇਸ਼ੇ ਦਾ ਕੋਈ ਕਾਰੀਗਰ ਤੇਰੇ ਵਿੱਚ ਫੇਰ ਕਦੇ ਨਾ ਲੱਭੇਗਾ। ਚੱਕੀ ਦੀ ਅਵਾਜ਼ ਤੇਰੇ ਵਿੱਚ ਫੇਰ ਕਦੇ ਨਾ ਸੁਣੀ ਜਾਵੇਗੀ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے بربط وجان والے تے گویّاں تے بانسری وجان والیاں تے تُرہی پُھوکن والیاں دی اواز فیر کدی تیرے وِچوں سُنی نا جائے گی۔ تے کِسے پیشے دا کاریگر تیرے وِچ فیر کدی نا لَبھّے گا تے چکّی دی اواز فیر کدی تیرے وِچ سُنائی نا دیوے گی۔
Punjabi Standard Bible (Punjabi Standard Bible) 2023
ਤੇਰੇ ਵਿੱਚ ਰਬਾਬ ਵਜਾਉਣ ਵਾਲਿਆਂ, ਸੰਗੀਤਕਾਰਾਂ, ਬੰਸਰੀ ਵਜਾਉਣ ਵਾਲਿਆਂ ਅਤੇ ਤੁਰ੍ਹੀ ਵਜਾਉਣ ਵਾਲਿਆਂ ਦੀ ਅਵਾਜ਼ ਫਿਰ ਕਦੇ ਸੁਣਾਈ ਨਾ ਦੇਵੇਗੀ, ਕਿਸੇ ਵੀ ਕਿੱਤੇ ਦਾ ਕੋਈ ਕਾਰੀਗਰ ਤੇਰੇ ਵਿੱਚ ਫਿਰ ਕਦੇ ਨਾ ਲੱਭੇਗਾ, ਚੱਕੀ ਦੀ ਅਵਾਜ਼ ਤੇਰੇ ਵਿੱਚ ਫਿਰ ਕਦੇ ਸੁਣਾਈ ਨਾ ਦੇਵੇਗੀ,