Revelation 18:7 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਉਸ ਨੇ ਆਪਣੇ ਆਪ ਨੂੰ ਜਿੰਨੀ ਵੱਧੇਰੇ ਮਹਿਮਾ ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸ ਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ। ਉਹ ਆਪਣੇ ਆਪ ਨੂੰ ਆਖਦੀ ਹੈ, ‘ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ। ਮੈਂ ਇੱਕ ਵਿਧਵਾ ਨਹੀਂ ਹਾਂ। ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।’
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸਨੇ ਜਿੰਨ੍ਹੀ ਆਪਣੀ ਪ੍ਰਸੰਸਾ ਕੀਤੀ ਅਤੇ ਭੋਗ ਬਿਲਾਸ ਕੀਤਾ ਉਸਨੂੰ ਉਹਨਾਂ ਹੀ ਉਸਨੂੰ ਕਸ਼ਟ ਅਤੇ ਸੋਗ ਦਿਓ। ਕਿਉਂ ਜੋ ਆਪਣੇ ਮਨ ਵਿੱਚ ਉਹ ਆਖਦੀ ਹੈ, ‘ਮੈ ਤਾਂ ਰਾਣੀ ਦੇ ਸਮਾਨ ਬਿਰਾਜਮਾਨ ਹਾਂ, ਮੈਂ ਵਿਧਵਾ ਨਹੀਂ ਹਾਂ; ਮੈਂ ਕਦੇ ਸੋਗ ਨਹੀਂ ਕਰਾਂਗੀ।’
Punjabi Bible 2016 - ਪਵਿੱਤਰ ਬਾਈਬਲ O.V.
ਜਿੰਨੀ ਉਹ ਨੇ ਆਪਣੀ ਵਡਿਆਈ ਕੀਤੀ, ਅਤੇ ਭੋਗ ਬਿਲਾਸ ਕੀਤਾ, ਉੱਨਾ ਹੀ ਉਹ ਨੂੰ ਕਸ਼ਟ ਅਤੇ ਸੋਗ ਪੁਚਾਓ, ਕਿਉਂ ਜੋ ਉਹ ਆਪਣੇ ਜੀ ਵਿੱਚ ਇਹ ਆਖਦੀ ਹੈ, ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ!
Punjabi ERV
ਉਸਨੇ ਆਪਣੇ ਆਪ ਨੂੰ ਜਿੰਨੀ ਵਧੇਰੇ ਮਹਿਮਾ ਅਤੇ ਐਸ਼ੋ ਅਰਾਮ ਦੀ ਜ਼ਿੰਦਗੀ ਦਿੱਤੀ, ਉਸਨੂੰ ਓਨੇ ਹੀ ਤਸੀਹੇ ਅਤੇ ਉਦਾਸੀ ਦਿਓ। ਉਹ ਆਪਣੇ ਆਪ ਨੂੰ ਆਖਦੀ ਹੈ, “ਮੈਂ ਆਪਣੇ ਤਖਤ ਤੇ ਬੈਠੀ ਇੱਕ ਰਾਣੀ ਹਾਂ। ਮੈਂ ਇੱਕ ਵਿਧਵਾ ਨਹੀਂ ਹਾਂ। ਮੈਨੂੰ ਕਦੇ ਵੀ ਕਿਸੇ ਸਮੇਂ ਉਦਾਸੀ ਨਹੀਂ ਮਿਲੇਗੀ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿੰਨੀ ਉਹ ਨੇ ਆਪਣੀ ਵਡਿਆਈ ਕੀਤੀ, ਅਤੇ ਭੋਗ ਬਿਲਾਸ ਕੀਤਾ, ਉਨ੍ਹਾਂ ਹੀ ਉਹ ਨੂੰ ਕਸ਼ਟ ਅਤੇ ਸੋਗ ਦਿਉ, ਕਿਉਂ ਜੋ ਉਹ ਆਪਣੇ ਮਨ ਵਿੱਚ ਇਹ ਆਖਦੀ ਹੈ, ਮੈਂ ਰਾਣੀ ਹੋ ਬੈਠੀ ਹਾਂ, ਮੈਂ ਵਿਧਵਾ ਨਹੀਂ, ਨਾ ਕਦੇ ਸੋਗ ਵੇਖਾਂਗੀ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جِنّاں اوس اپنے آپ نُوں سوہنا بنایا تے شان شوکت کِیتی سی۔ اوناں ای اوہنوں عذاب تے غم وِچ پا دیو کیوں جو اوہ اپنے دِل وِچ آکھدی اے پئی۔ مَیں رانی بَیٹھی آں تے مَیں بیوہ نئیں۔ تے کدی غم نا ویکھاں گی۔
Punjabi Standard Bible (Punjabi Standard Bible) 2023
ਜਿੰਨੀ ਉਸ ਨੇ ਆਪਣੀ ਵਡਿਆਈ ਕੀਤੀ ਅਤੇ ਭੋਗ-ਵਿਲਾਸ ਵਿੱਚ ਜੀਵਨ ਬਿਤਾਇਆ ਓਨਾ ਉਸ ਨੂੰ ਸੋਗ ਅਤੇ ਕਸ਼ਟ ਦਿਓ, ਕਿਉਂਕਿ ਉਹ ਆਪਣੇ ਮਨ ਵਿੱਚ ਕਹਿੰਦੀ ਹੈ: “ਮੈਂ ਰਾਣੀ ਬਣ ਬੈਠੀ ਹਾਂ, ਮੈਂ ਵਿਧਵਾ ਨਹੀਂ ਹਾਂ ਅਤੇ ਮੈਂ ਕਦੇ ਸੋਗ ਨਾ ਵੇਖਾਂਗੀ।”