Revelation 18:8 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਸਾਰੀਆਂ ਮੁਸੀਬਤਾਂ ਉਸ ਉੱਤੇ ਇੱਕ ਹੀ ਦਿਨ ਵਿੱਚ ਆਉਣਗੀਆਂ। ਮੌਤ, ਮਹਾਂ ਉਦਾਸੀ ਅਤੇ ਅਕਾਲ, ਇਹ ਅੱਗ ਦੁਆਰਾ ਤਬਾਹ ਹੋਵਣਗੇ। ਕਿਉਂਕਿ ਪਰਮੇਸ਼ੁਰ ਜਿਹੜਾ ਉਸਦਾ ਨਿਆਂ ਕਰੇਗਾ ਬਹੁਤ ਸ਼ਕਤੀਸ਼ਾਲੀ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਇੱਕ ਦਿਨ ਉਸ ਤੇ ਬਿਪਤਾਵਾਂ ਆ ਪੈਣਗੀਆਂ: ਮੌਤ, ਸੋਗ, ਅਤੇ ਕਾਲ। ਉਹ ਅੱਗ ਨਾਲ ਸਾੜੀ ਜਾਵੇਗੀ, ਕਿਉਂ ਜੋ ਸਾਮਰਥੀ ਹੈ ਪ੍ਰਭੂ ਪਰਮੇਸ਼ਵਰ ਜਿਹੜਾ ਉਸਦਾ ਨਿਆਂ ਕਰੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਇਸ ਕਰਕੇ ਉਹ ਦੀਆਂ ਬਵਾਂ ਇੱਕੋ ਦਿਨ ਵਿੱਚ ਆ ਪੈਣਗੀਆਂ, ਮੌਤ ਅਤੇ ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੁ ਪਰਮੇਸ਼ੁਰ ਜੋ ਉਹ ਦਾ ਨਿਆਉਂ ਕਰਦਾ!।।
Punjabi ERV
ਇਹ ਸਾਰੀਆਂ ਮੁਸੀਬਤਾਂ ਉਸ ਉੱਤੇ ਇੱਕ ਹੀ ਦਿਨ ਵਿੱਚ ਆਉਣਗੀਆਂ। ਮੌਤ, ਮਹਾਂ ਉਦਾਸੀ ਅਤੇ ਅਕਾਲ, ਇਹ ਅੱਗ ਦੁਆਰਾ ਤਬਾਹ ਹੋਵਣਗੇ। ਕਿਉਂਕਿ ਪਰਮੇਸ਼ੁਰ ਜਿਹਡ਼ਾ ਉਸਦਾ ਨਿਰਣਾ ਕਰੇਗਾ ਬਹੁਤ ਸ਼ਕਤੀਸ਼ਾਲੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਕਰਕੇ ਉਹ ਦੀਆਂ ਮਹਾਂਮਾਰੀਆਂ ਇੱਕੋ ਦਿਨ ਵਿੱਚ ਆ ਪੈਣਗੀਆਂ; ਮੌਤ, ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੂ ਪਰਮੇਸ਼ੁਰ ਜਿਹੜਾ ਉਹ ਦਾ ਨਿਆਂ ਕਰਦਾ ਹੈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی اوہدے اُتّے اِکّو دِن وِچ ایہہ آفتاں آؤن گِیاں یعنی مَوت تے غم تے کال اوہ اَگ وِچ ساڑ کے سواہ کِیتی جائے گی۔ کیوں جو اوہدا نیاں کرن والا خُداوند خُدا زوراور اے۔
Punjabi Standard Bible (Punjabi Standard Bible) 2023
ਇਸ ਕਰਕੇ ਇੱਕੋ ਦਿਨ ਉਸ ਉੱਤੇ ਬਿਪਤਾਵਾਂ ਆ ਪੈਣਗੀਆਂ ਅਰਥਾਤ ਮੌਤ, ਸੋਗ ਅਤੇ ਕਾਲ; ਉਹ ਅੱਗ ਨਾਲ ਸਾੜੀ ਜਾਵੇਗੀ, ਕਿਉਂਕਿ ਉਸ ਦਾ ਨਿਆਂ ਕਰਨ ਵਾਲਾ ਪ੍ਰਭੂ ਪਰਮੇਸ਼ਰ ਸਾਮਰਥੀ ਹੈ।