Revelation 19:10 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਂ ਉਪਾਸਨਾ ਕਰਨ ਲਈ ਦੂਤ ਦੇ ਚਰਨਾਂ ਤੇ ਨਿਉਂ ਗਿਆ। ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰ। ਮੈਂ ਤਾਂ ਤੁਹਾਡੇ ਅਤੇ ਤੁਹਾਡੇ ਭਰਾਵਾਂ ਵਾਂਗ ਹੀ ਇੱਕ ਸੇਵਕ ਹਾਂ ਜਿਨ੍ਹਾਂ ਪਾਸ ਯਿਸੂ ਦਾ ਸੱਚ ਹੈ। ਇਸ ਲਈ ਉਪਾਸਨਾ ਪਰਮੇਸ਼ੁਰ ਦੀ ਕਰੋ। ਕਿਉਂਕਿ ਯਿਸੂ ਦਾ ਸੱਚ ਅਗੰਮ ਵਾਕ ਦਾ ਆਤਮਾ ਹੈ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਤੇ ਮੈਂ ਉਸਦੇ ਚਰਨਾਂ ਤੇ ਡਿੱਗ ਪਿਆ ਅਤੇ ਉਸਦੀ ਮਹਿਮਾ ਕੀਤੀ। ਪਰ ਉਸਨੇ ਮੈਨੂੰ ਆਖਿਆ, “ਇਸ ਤਰ੍ਹਾ ਨਾਂ ਕਰ! ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਅਤੇ ਭੈਣਾਂ ਦੇ ਵਾਂਗ ਇੱਕ ਸੇਵਕ ਹਾਂ ਜੋ ਯਿਸ਼ੂ ਦਾ ਗਵਾਹ ਹਾਂ। ਪਰਮੇਸ਼ਵਰ ਦੀ ਮਹਿਮਾ ਕਰ! ਕਿਉਂਕਿ ਇਹ ਭਵਿੱਖਬਾਣੀ ਦੀ ਆਤਮਾ ਹੈ ਜੋ ਯਿਸ਼ੂ ਦੀ ਗਵਾਹੀ ਦਿੰਦੀ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ । ਤਾਂ ਓਸ ਮੈਨੂੰ ਆਖਿਆ ਭਈ ਇਉਂ ਨਾ ਕਰ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦਾ ਸਾਖੀ ਭਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ।।
Punjabi ERV
ਫ਼ੇਰ ਮੈਂ ਉਪਾਸਨਾ ਕਰਨ ਲਈ ਦੂਤ ਦੇ ਚਰਨਾਂ ਤੇ ਨਿਉਂ ਗਿਆ। ਪਰ ਦੂਤ ਨੇ ਮੈਨੂੰ ਆਖਿਆ, "ਮੇਰੀ ਉਪਾਸਨਾ ਨਾ ਕਰ। ਮੈਂ ਤਾਂ ਤੁਹਾਡੇ ਅਤੇ ਤੁਹਾਡੇ ਭਰਾਵਾਂ ਵਾਂਗ ਹੀ ਇੱਕ ਸੇਵਕ ਹਾਂ ਜਿਨ੍ਹਾਂ ਪਾਸ ਯਿਸੂ ਦਾ ਸੱਚ ਹੈ। ਇਸ ਲਈ ਉਪਾਸਨਾ ਪਰਮੇਸ਼ੁਰ ਦੀ ਕਰੋ। ਕਿਉਂਕਿ ਯਿਸੂ ਦਾ ਸੱਚ ਅਗੰਮ ਵਾਕ ਦਾ ਆਤਮਾ ਹੈ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ। ਤਾਂ ਉਸ ਨੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਨਾ ਕਰ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਗਵਾਹੀ ਦਿੰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦਾ ਆਤਮਾ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَیں اوہنوں سجدہ کرن لئی اوہدیاں پیراں اُتّے ڈِگّا۔ اوس مَینُوں آکھیا خبردار ایہہ نا کر۔ مَیں وی تیرے تے تیرے اوہناں بھراواں دے نال دا بندہ ہاں۔ جِنہاں دے کول یِسُوع دی گواہی اے۔ خُدا نُوں ای سجدہ کر۔ کیوں جو یِسُوع دی گواہی نبُوّت دی رُوح اے۔
Punjabi Standard Bible (Punjabi Standard Bible) 2023
ਤਦ ਮੈਂ ਉਸ ਨੂੰ ਮੱਥਾ ਟੇਕਣ ਲਈ ਉਸ ਦੇ ਚਰਨਾਂ 'ਤੇ ਡਿੱਗ ਪਿਆ, ਪਰ ਉਸ ਨੇ ਕਿਹਾ, “ਇਸ ਤਰ੍ਹਾਂ ਨਾ ਕਰ! ਮੈਂ ਤੇਰਾ ਅਤੇ ਤੇਰੇ ਉਨ੍ਹਾਂ ਭਾਈਆਂ ਦਾ ਸੰਗੀ ਦਾਸ ਹਾਂ ਜਿਹੜੇ ਯਿਸੂ ਦੀ ਗਵਾਹੀ ਰੱਖਦੇ ਹਨ। ਪਰਮੇਸ਼ਰ ਨੂੰ ਹੀ ਮੱਥਾ ਟੇਕ, ਕਿਉਂਕਿ ਯਿਸੂ ਦੀ ਗਵਾਹੀ ਭਵਿੱਖਬਾਣੀ ਦੀ ਆਤਮਾ ਹੈ।”