Revelation 19:18 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਇਕੱਠੇ ਆਓ ਤਾਂ ਜੋ ਤੁਸੀਂ ਰਾਜਿਆਂ ਜਰਨੈਲਾਂ ਅਤੇ ਮਸ਼ਹੂਰ ਆਦਮੀਆਂ ਦੇ ਸਰੀਰਾਂ ਨੂੰ ਖਾ ਸੱਕੋ। ਘੋੜਿਆਂ ਦੇ ਅਤੇ ਉਨ੍ਹਾਂ ਦੇ ਸਵਾਰਾਂ ਦੇ ਸਰੀਰਾਂ ਨੂੰ ਅਤੇ ਆਜ਼ਾਦ, ਗੁਲਾਮ, ਛੋਟੇ, ਵੱਡੇ, ਸਮੂਹ ਲੋਕਾਂ ਦੇ ਸਰੀਰਾਂ ਨੂੰ ਖਾਣ ਲਈ ਆ ਜਾਓ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਕਿ ਤੁਸੀਂ ਰਾਜਿਆਂ ਦਾ ਮਾਸ, ਫ਼ੌਜਾਂ ਦੇ ਸਰਦਾਰਾ ਦਾ, ਮਹਾਂ ਬਲੀਆਂ ਦਾ, ਘੋੜਿਆਂ ਨਾਲੇ ਉਹਨਾਂ ਉੱਤੇ ਸਵਾਰਾ ਦਾ, ਅਤੇ ਸਾਰੇ ਲੋਕਾਂ ਦਾ ਮਾਸ, ਅਜ਼ਾਦ ਅਤੇ ਗੁਲਾਮ, ਛੋਟੇ ਅਤੇ ਵੱਡੇ ਸਾਰਿਆ ਦਾ ਮਾਸ ਖਾ ਸਕੋ।”
Punjabi Bible 2016 - ਪਵਿੱਤਰ ਬਾਈਬਲ O.V.
ਭਈ ਤੁਸੀਂ ਰਾਜਿਆਂ ਦਾ ਮਾਸ, ਘੋੜਿਆਂ ਦਾ ਮਾਸ, ਮਹਾ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਛਕੋ!।।
Punjabi ERV
ਇਕਠੇ ਆਓ ਤਾਂ ਜੋ ਤੁਸੀਂ ਰਾਜਿਆਂ ਜਰਨੈਲਾਂ ਅਤੇ ਮਸ਼ਹੂਰ ਆਦਮੀਆਂ ਦੇ ਸ਼ਰੀਰਾਂ ਨੂੰ ਖਾ ਸਕੋ। ਘੋਡ਼ਿਆਂ ਦੇ ਅਤੇ ਉਨ੍ਹਾਂ ਦੇ ਸਵਾਰਾਂ ਦੇ ਸ਼ਰੀਰਾਂ ਨੂੰ ਅਤੇ ਅਜ਼ਾਦ, ਗੁਲਾਮ, ਛੋਟੇ, ਵੱਡੇ, ਸਮੂਹ ਲੋਕਾਂ ਦੇ ਸ਼ਰੀਰਾਂ ਨੂੰ ਖਾਣ ਲਈ ਆ ਜਾਓ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਈ ਤੁਸੀਂ ਰਾਜਿਆਂ ਦਾ ਮਾਸ, ਫੌਜ ਦੇ ਸਰਦਾਰਾਂ ਦਾ ਮਾਸ, ਮਹਾਂ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਕੀ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਖਾਓ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پئی تُسی بادشاہاں دا گوشت تے فوجی سرداراں دا گوشت تے زوراوراں دا گوشت تے گھوڑیاں تے اوہناں دے سواراں دا گوشت تے ساریاں بندیاں دا گوشت کھاؤ بھانویں اَزاد ہون بھانویں غُلام۔ بھانویں نِکّے ہون بھانویں وڈّے۔
Punjabi Standard Bible (Punjabi Standard Bible) 2023
ਤਾਂਕਿ ਤੁਸੀਂ ਰਾਜਿਆਂ ਦਾ ਮਾਸ, ਸੈਨਾਪਤੀਆਂ ਦਾ ਮਾਸ, ਤਾਕਤਵਰ ਮਨੁੱਖਾਂ ਦਾ ਮਾਸ, ਘੋੜਿਆਂ ਦਾ ਅਤੇ ਉਨ੍ਹਾਂ ਦੇ ਅਸਵਾਰਾਂ ਦਾ ਮਾਸ ਅਤੇ ਅਜ਼ਾਦ-ਗੁਲਾਮ ਅਤੇ ਵੱਡਿਆਂ-ਛੋਟਿਆਂ, ਸਭਨਾਂ ਦਾ ਮਾਸ ਖਾਓ।”