Revelation 19:2 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਨਿਆਂ ਉਸ ਦੇ ਹਨ ਸੱਚੇ ਤੇ ਸਹੀ। ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ। ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹਨਾਂ ਦੇ ਨਿਆਂ ਸੱਚੇ ਅਤੇ ਠੀਕ ਹਨ, ਕਿਉਂਕਿ ਉਹਨਾਂ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ ਜਿਸਨੇ ਆਪਣੇ ਵਿਭਚਾਰ ਨਾਲ ਪੂਰੀ ਧਰਤੀ ਨੂੰ ਭ੍ਰਿਸ਼ਟ ਕੀਤਾ। ਉਹਨਾਂ ਨੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਸ ਤੋਂ ਲਿਆਂ।”
Punjabi Bible 2016 - ਪਵਿੱਤਰ ਬਾਈਬਲ O.V.
ਉਹ ਦੇ ਨਿਆਉਂ ਤਾਂ ਸੱਚੇ ਅਤੇ ਜਥਾਰਥ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਨ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਉਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ ।।
Punjabi ERV
ਨਿਰਣੇ ਉਸਦੇ ਹਨ ਸੱਚੇ ਤੇ ਸਹੀ। ਸਾਡੇ ਪਰਮੇਸ਼ੁਰ ਨੇ ਉਸ ਮਹਾਨ ਵੇਸ਼ਵਾ ਨੂੰ ਸਜ਼ਾ ਦਿੱਤੀ ਜਿਸਨੇ ਆਪਣੇ ਜਿਨਸੀ ਪਾਪਾਂ ਨਾਲ ਧਰਤੀ ਨੂੰ ਪਲੀਤ ਕਰ ਦਿੱਤਾ। ਪਰਮੇਸ਼ੁਰ ਨੇ ਵੇਸ਼ਵਾ ਨੂੰ ਦੰਡ ਦੇਕੇ ਆਪਣੇ ਸੇਵਕਾਂ ਦੀ ਮੌਤ ਦਾ ਬਦਲਾ ਲੈ ਲਿਆ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਦੇ ਨਿਆਂ ਤਾਂ ਸੱਚੇ ਅਤੇ ਠੀਕ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਸ ਨੇ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو اوہدے فیصلے ٹھیک تے دُرست نیں۔ ایس لئی پئی اوس نے اوس وڈّی کسبی دا انصاف کِیتا۔ جِس اپنی حرامکاری نال دُنیا نُوں خراب کِیتا سی۔ تے اوس تُھوں اپنے بندیاں دے لہو دا بدلہ لیا۔
Punjabi Standard Bible (Punjabi Standard Bible) 2023
ਕਿਉਂਕਿ ਉਸ ਦੇ ਨਿਆਂ ਸੱਚੇ ਅਤੇ ਧਾਰਮਿਕਤਾ ਦੇ ਹਨ। ਉਸ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ ਜਿਹੜੀ ਆਪਣੇ ਵਿਭਚਾਰ ਨਾਲ ਧਰਤੀ ਨੂੰ ਭ੍ਰਿਸ਼ਟ ਕਰ ਰਹੀ ਸੀ; ਪਰਮੇਸ਼ਰ ਨੇ ਉਸ ਦੇ ਹੱਥੋਂ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਿਆ।