Revelation 19:8 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਲਾੜੀ ਨੂੰ ਪਾਉਣ ਲਈ ਵੱਧੀਆ ਲਿਨਨ ਦੇ ਕੱਪੜੇ ਦਿੱਤੇ ਗਏ ਸਨ। ਵੱਧੀਆ ਲਿਨਨ ਦੇ ਕੱਪੜਾ ਸਾਫ਼ ਅਤੇ ਚਮਕੀਲਾ ਸੀ।” (ਵੱਧੀਆ ਲਿਨਨ ਦੇ ਕੱਪੜੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।)
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਸਨੂੰ ਸੁੰਦਰ ਅਤੇ ਸਾਫ਼ ਮਲਮਲ ਦੇ ਕੱਪੜੇ, ਪਹਿਨਨ ਲਈ ਦਿੱਤੇ ਗਏ।” (ਇਹ ਸਾਫ਼ ਮਲਮਲ ਹੈ ਪਵਿੱਤਰ ਲੋਕਾਂ ਦੇ ਧਰਮੀ ਕੰਮ।)
Punjabi Bible 2016 - ਪਵਿੱਤਰ ਬਾਈਬਲ O.V.
ਏਹ ਉਸ ਨੂੰ ਬਖ਼ਸ਼ਿਆ ਗਿਆ ਭਈ ਭੜਕੀਲੇ ਅਤੇ ਸਾਫ ਕਤਾਨ ਦੀ ਪੁਸ਼ਾਕ ਪਾਵੇ, ਏਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ।।
Punjabi ERV
ਲਾਡ਼ੀ ਨੂੰ ਪਾਉਣ ਲਈ ਵਧੀਆ ਲਿਨਨ ਦੇ ਕੱਪਡ਼ੇ ਦਿੱਤੇ ਗਏ ਸਨ। ਵਧੀਆ ਲਿਨਨ ਦੇ ਕੱਪਡ਼ਾ ਸਾਫ਼ ਅਤੇ ਚਮਕੀਲਾ ਸੀ। ਵਧੀਆ ਲਿਨਨ ਦੇ ਕੱਪਡ਼ੇ ਤੋਂ ਭਾਵ ਹੈ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਚੰਗੀਆਂ ਕਰਨੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਹ ਉਸ ਨੂੰ ਬਖ਼ਸ਼ਿਆ ਗਿਆ ਕਿ ਸੁੰਦਰ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ, ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہنوں چمکن والے تے صاف مہِین کتانی کپڑے پان دا اختیار دِتّا گیا اے کیوں جو سُچے کتانی کپڑیاں توں پاک لوکاں دی راستبازی دے کمّ مُراد نیں۔
Punjabi Standard Bible (Punjabi Standard Bible) 2023
ਲਾੜੀ ਨੂੰ ਇਹ ਬਖਸ਼ਿਆ ਗਿਆ ਕਿ ਉਹ ਮਲਮਲ ਦੇ ਸ਼ੁੱਧ ਅਤੇ ਚਮਕੀਲੇ ਵਸਤਰ ਪਹਿਨੇ, ਕਿਉਂਕਿ ਮਲਮਲ ਦਾ ਵਸਤਰ ਸੰਤਾਂ ਦੇ ਧਾਰਮਿਕਤਾ ਦੇ ਕੰਮ ਹਨ।