Revelation 2:14 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
“ਪਰ ਮੇਰੇ ਕੋਲ ਤੁਹਾਡੇ ਵਿਰੁੱਧ ਕੁਝ ਸ਼ਿਕਾਇਤਾਂ ਹਨ; ਤੁਹਾਡੇ ਸਮੂਹ ਵਿੱਚ ਕੁਝ ਲੋਕ ਹਨ ਜਿਹੜੇ ਬਿਲਆਮ ਦੇ ਉਪਦੇਸ਼ ਅਨੁਸਾਰ ਅਮਲ ਕਰਦੇ ਹਨ। ਬਿਲਆਮ ਨੇ ਬਾਲਾਕ ਨੂੰ ਸਿੱਖਾਇਆ ਕਿ ਕਿਵੇਂ ਮੂਰਤਾਂ ਨੂੰ ਭੇਂਟ ਭੋਜਨ ਖਾਕੇ ਅਤੇ ਹਰਾਮਕਾਰੀਆਂ ਕਰਕੇ ਇਸਰਾਏਲੀਆਂ ਨੂੰ ਕਿਵੇਂ ਉਕਸਾਵੇ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ, ਤੁਹਾਡੇ ਵਿੱਚੋਂ ਕੁਝ ਅਜਿਹੇ ਹਨ ਜੋ ਬਿਲਆਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸਨੇ ਰਾਜਾ ਬਾਲਾਕ ਨੂੰ ਇਸਰਾਏਲ ਨੂੰ ਪਾਪ ਕਰਨ ਲਈ ਭਰਮਾਉਣਾ ਸਿਖਾਇਆ ਤਾਂ ਜੋ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਜਿਨਸੀ ਹਰਾਮਕਾਰੀ ਕਰਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਤਾਂ ਵੀ ਤੇਰੇ ਉੱਤੇ ਮੈਨੂੰ ਥੋੜਾ ਬਹੁਤ ਗਿਲਾ ਹੈ ਭਈ ਉੱਥੇ ਤੇਰੇ ਕੋਲ ਓਹ ਹਨ ਜਿੰਨ੍ਹਾਂ ਬਿਲਆਮ ਦੀ ਸਿੱਖਿਆ ਧਾਰੀ ਹੈ ਜਿਹ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ ਜੋ ਇਸਰਾਏਲ ਦੇ ਵੰਸ ਦੇ ਅੱਗੇ ਠੇਡੇ ਲਾਉਣ ਵਾਲੀ ਵਸਤ ਸੁੱਟ ਦੇਵੇ ਭਈ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ
Punjabi ERV
"ਪਰ ਮੇਰੇ ਕੋਲ ਤੁਹਾਡੇ ਵਿਰੁੱਧ ਕੁਝ ਸ਼ਿਕਾਇਤਾਂ ਹਨ; ਤੁਹਾਡੇ ਸਮੂਹ ਵਿੱਚ ਕੁਝ ਲੋਕ ਹਨ ਜਿਹਡ਼ੇ ਬਿਲਆਮ ਦੇ ਉਪਦੇਸ਼ ਅਨੁਸਾਰ ਅਮਲ ਕਰਦੇ ਹਨ। ਬਿਲਆਮ ਨੇ ਬਾਲਾਕ ਨੂੰ ਸਿਖਾਇਆ ਕਿ ਕਿਵੇਂ ਮੂਰਤਾਂ ਨੂੰ ਭੇਂਟ ਭੋਜਨ ਖਾਕੇ ਅਤੇ ਹਰਾਮਕਾਰੀਆਂ ਕਰਕੇ ਇਸਰਾਏਲੀਆਂ ਨੂੰ ਕਿਵੇਂ ਉਕਸਾਵੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਤਾਂ ਵੀ ਮੈਨੂੰ ਤੇਰੇ ਤੋਂ ਕੁਝ ਸ਼ਿਕਾਇਤਾਂ ਹਨ, ਕਿ ਉੱਥੇ ਤੇਰੇ ਕੋਲ ਉਹ ਹਨ ਜਿਹੜੇ ਬਿਲਾਮ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ, ਜੋ ਇਸਰਾਏਲ ਦੇ ਵੰਸ਼ ਦੇ ਅੱਗੇ ਠੋਕਰ ਖਵਾਉਣ ਵਾਲੀ ਵਸਤੂ ਸੁੱਟ ਦੇਵੇ, ਕਿ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر مَینُوں کُجھ گلّاں دی تیرے اُتّے شکایت اے ایس لئی پئی تیرے اوتھے کُجھ لوک بِلعام دی تعلِیم مَنّن والے نیں جِس بلق نُوں بنی اِسرائیل اگّے ٹھوکر رکھن دی تعلِیم دِتّی یعنی ایہہ پئی اوہ بُتاں دِیاں قُربانِیاں کھان تے حرامکاری کرن۔
Punjabi Standard Bible (Punjabi Standard Bible) 2023
ਪਰ ਮੈਨੂੰ ਤੇਰੇ ਵਿਰੁੱਧ ਕੁਝ ਕਹਿਣਾ ਹੈ; ਤੇਰੇ ਕੋਲ ਕੁਝ ਅਜਿਹੇ ਹਨ ਜਿਹੜੇ ਬਿਲਆਮ ਦੀ ਸਿੱਖਿਆ ਉੱਤੇ ਚੱਲਦੇ ਹਨ ਜਿਸ ਨੇ ਬਾਲਾਕ ਨੂੰ ਸਿਖਾਇਆ ਕਿ ਉਹ ਇਸਰਾਏਲੀਆਂ ਦੇ ਸਾਹਮਣੇ ਠੋਕਰ ਦਾ ਪੱਥਰ ਰੱਖੇ ਤਾਂਕਿ ਉਹ ਮੂਰਤੀਆਂ ਨੂੰ ਚੜ੍ਹਾਇਆ ਗਿਆ ਭੋਜਨ ਖਾਣ ਅਤੇ ਵਿਭਚਾਰ ਕਰਨ।