Revelation 2:20 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਤੁਹਾਡੇ ਖਿਲਾਫ਼ ਮੇਰੀ ਇੱਕ ਸ਼ਿਕਾਇਤ ਹੈ; ਤੁਸੀਂ ਈਜ਼ਬਲ ਨਾਮੇਂ ਉਸ ਔਰਤ ਨੂੰ ਉਹੀ ਕਰਦੇ ਰਹੇ ਹੋ ਜੋ ਵੀ ਉਸ ਨੂੰ ਕਰਨਾ ਪਸੰਦ ਹੈ। ਉਹ ਆਖਦੀ ਹੈ ਕਿ ਉਹ ਇੱਕ ਨਬੀਆ ਹੈ ਪਰ ਉਹ ਆਪਣੇ ਉਪਦੇਸ਼ਾਂ ਨਾਲ ਮੇਰੇ ਲੋਕਾਂ ਨੂੰ ਕੁਰਾਹੇ ਪਾ ਰਹੀ ਹੈ। ਉਹ ਮੇਰੇ ਲੋਕਾਂ ਨੂੰ ਜਿਨਸੀ ਪਾਪ ਕਰਨ ਲਈ ਅਤੇ ਮੂਰਤੀਆਂ ਨੂੰ ਭੇਂਟ ਭੋਜਨ ਖਾਣ ਲਈ ਪ੍ਰੇਰ ਰਹੀ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਵੀ ਮੈਂ ਤੁਹਾਡੇ ਵਿਰੁੱਧ ਇਹ ਆਖਦਾ ਹਾਂ: ਤੁਸੀਂ ਉਸ ਔਰਤ ਈਜ਼ਬਲ ਨੂੰ ਬਰਦਾਸ਼ਤ ਕਰਦੇ ਹੋ, ਜੋ ਆਪਣੇ ਆਪ ਨੂੰ ਨਬੀ ਕਹਿੰਦੀ ਹੈ। ਉਸਦੇ ਉਪਦੇਸ਼ ਦੁਆਰਾ ਉਹ ਮੇਰੇ ਸੇਵਕਾਂ ਨੂੰ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ ਲਈ ਗੁਮਰਾਹ ਕਰਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਓਸ ਤੀਵੀਂ ਈਜ਼ਬਲ ਨੂੰ ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਝੱਲੀ ਜਾਂਦਾ ਹੈਂ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਭਈ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ
Punjabi ERV
ਪਰ ਤੁਹਾਡੇ ਖਿਲਾਫ਼ ਮੇਰੀ ਇੱਕ ਸ਼ਿਕਾਇਤ ਹੈ; ਤੁਸੀਂ ਈਜ਼ਬਲ ਨਾਮੇਂ ਉਸ ਔਰਤ ਨੂੰ ਉਹੀ ਕਰਦੇ ਰਹੇ ਹੋ ਜੋ ਵੀ ਉਸਨੂੰ ਕਰਨਾ ਪਸੰਦ ਹੈ। ਉਹ ਆਖਦੀ ਹੈ ਕਿ ਉਹ ਇੱਕ ਨਬੀਆ ਹੈ ਪਰ ਉਹ ਆਪਣੇ ਉਪਦੇਸ਼ਾਂ ਨਾਲ ਮੇਰੇ ਲੋਕਾਂ ਨੂੰ ਕੁਰਾਹੇ ਪਾ ਰਹੀ ਹੈ। ਉਹ ਮੇਰੇ ਲੋਕਾਂ ਨੂੰ ਜਿਨਸੀ ਪਾਪ ਕਰਨ ਲਈ ਅਤੇ ਮੂਰਤੀਆਂ ਨੂੰ ਭੇਂਟ ਭੋਜਨ ਖਾਣ ਲਈ ਪ੍ਰੇਰ ਰਹੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਤਾਂ ਵੀ ਮੈਨੂੰ ਤੇਰੇ ਤੋਂ ਇਹ ਸ਼ਿਕਾਇਤ ਹੈ ਕਿ ਤੂੰ ਉਸ ਔਰਤ ਈਜ਼ਬਲ ਨੂੰ ਆਪਣੇ ਵਿਚਕਾਰ ਰਹਿਣ ਦਿੰਦਾ ਹੈਂ, ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਕਿ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر مَینُوں تیرے اُتّے ایہہ شکایت اے۔ پئی تُوں اوس عورت اِیزبِل نُوں رہن دِتّا اے۔ جیہڑی اپنے آپ نُوں نَبِیہ آکھدی اے۔ تے میرے بندیاں نُوں حرامکاری کرن تے بُتاں دِیاں قُربانِیاں کھان دی تعلِیم دے کے بد راہ کر دی اے۔
Punjabi Standard Bible (Punjabi Standard Bible) 2023
ਪਰ ਮੈਨੂੰ ਤੇਰੇ ਵਿਰੁੱਧ ਇਹ ਕਹਿਣਾ ਹੈ; ਤੂੰ ਉਸ ਔਰਤ ਈਜ਼ਬਲ ਨੂੰ ਸਹਿਣ ਕਰਦਾ ਹੈਂ ਜਿਹੜੀ ਆਪਣੇ ਆਪ ਨੂੰ ਨਬੀਆ ਕਹਿੰਦੀ ਹੈ ਅਤੇ ਮੇਰੇ ਦਾਸਾਂ ਨੂੰ ਇਹ ਸਿੱਖਿਆ ਦੇ ਕੇ ਭਰਮਾਉਂਦੀ ਹੈ ਕਿ ਉਹ ਵਿਭਚਾਰ ਕਰਨ ਅਤੇ ਮੂਰਤੀਆਂ ਨੂੰ ਚੜ੍ਹਾਇਆ ਹੋਇਆ ਭੋਜਨ ਖਾਣ।