Revelation 2:22 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
“ਇਸ ਲਈ ਮੈਂ ਉਸ ਨੂੰ ਤਸੀਹਿਆਂ ਦੇ ਬਿਸਤਰੇ ਉੱਤੇ ਸੁੱਟ ਦਿਆਂਗਾ। ਉਹ ਸਾੜੇ ਲੋਕ ਜਿਹੜੇ ਉਸ ਨਾਲ ਜਿਨਸੀ ਪਾਪ ਕਰਦੇ ਹਨ ਗੰਭੀਰ ਦੁੱਖ ਭੋਗਣਗੇ, ਜੇ ਉਹ ਉਨ੍ਹਾਂ ਉਪਦੇਸ਼ਾਂ ਤੋਂ ਨਹੀਂ ਮੁੜਨਗੇ ਜਿਹੜੇ ਉਹ ਦਿੰਦੀ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਮੈਂ ਉਸਨੂੰ ਦੁੱਖਾਂ ਦੇ ਬਿਸਤਰੇ ਤੇ ਸੁੱਟ ਦਿਆਂਗਾ, ਅਤੇ ਮੈਂ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਸਖ਼ਤ ਦੁੱਖ ਦੇਵਾਂਗਾ, ਜਦੋਂ ਤੱਕ ਉਹ ਉਸਦੇ ਤਰੀਕਿਆਂ ਤੋਂ ਤੋਬਾ ਨਹੀਂ ਕਰਦੇ।
Punjabi Bible 2016 - ਪਵਿੱਤਰ ਬਾਈਬਲ O.V.
ਵੇਖ, ਮੈਂ ਉਹ ਨੂੰ ਇਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਜ਼ਨਾਹ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ ਜੇ ਓਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ
Punjabi ERV
ਇਸ ਲਈ ਮੈਂ ਉਸਨੂੰ ਤਸੀਹਿਆਂ ਦੇ ਬਿਸਤਰੇ ਉੱਤੇ ਸੁੱਟ ਦਿਆਂਗਾ। ਉਹ ਸਾਡ਼ੇ ਲੋਕ ਜਿਹਡ਼ੇ ਉਸ ਨਾਲ ਜਿਨਸੀ ਪਾਪ ਕਰਦੇ ਹਨ ਗੰਭੀਰ ਦੁਖ ਭੋਗਣਗੇ, ਜੇ ਉਹ ਉਨ੍ਹਾਂ ਉਪਦੇਸ਼ਾਂ ਤੋਂ ਨਹੀਂ ਮੁਡ਼ਨਗੇ ਜਿਹਡ਼ੇ ਉਹ ਦਿੰਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵੇਖ, ਮੈਂ ਉਹ ਨੂੰ ਇੱਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਵਿਭਚਾਰ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ, ਜੇ ਉਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ویکھ مَیں اوہنوں مَنجی اُتّے سُٹّناں آں۔ تے جیہڑے اوہدے نال زنا کر دے نیں جے اوہدے جِہے کمّاں توں تَوبہ نا کرن۔ تے اوہناں نُوں بڑی مُصِیبت وِچ سُٹّناں آں۔
Punjabi Standard Bible (Punjabi Standard Bible) 2023
ਵੇਖ, ਮੈਂ ਉਸ ਨੂੰ ਬਿਮਾਰੀ ਦੇ ਬਿਸਤਰੇ 'ਤੇ ਪਾ ਦਿਆਂਗਾ ਅਤੇ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਜੇ ਉਹ ਉਸ ਦੇ ਕੰਮਾਂ ਤੋਂ ਨਹੀਂ ਮੁੜਦੇ, ਵੱਡੇ ਕਸ਼ਟ ਵਿੱਚ ਪਾ ਦਿਆਂਗਾ।