Revelation 22:18 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਹੁਣ ਮੈਂ ਉਨ੍ਹਾਂ ਸਭ ਨੂੰ ਚਿਤਾਵਨੀ ਦਿੰਦਾ ਹਾਂ ਜਿਹੜੇ ਇਸ ਪੁਸਤਕ ਦੀ ਅਗੰਮ ਵਾਕ ਦੇ ਸ਼ਬਦਾਂ ਨੂੰ ਸੁਣਦੇ ਹਨ। ਜੇਕਰ ਕੋਈ ਇਨ੍ਹਾਂ ਸ਼ਬਦਾਂ ਵਿੱਚ ਕੁਝ ਜੋੜਦਾ ਹੈ, ਪਰਮੇਸ਼ੁਰ ਉਸ ਉੱਤੇ ਉਹ ਮੁਸੀਬਤਾਂ ਲਿਆਵੇਗਾ ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੋਇਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਹਰ ਇੱਕ ਨੂੰ ਜਿਹੜਾ ਇਸ ਪੋਥੀ ਦੀ ਭਵਿੱਖਬਾਣੀਆ ਦੀਆ ਸ਼ਬਦਾ ਨੂੰ ਸੁਣਦਾ ਹੈ: ਜੇ ਕੋਈ ਵੀ ਇਨ੍ਹਾਂ ਵਿੱਚ ਕੁਝ ਹੋਰ ਸ਼ਾਮਲ ਕਰੇ, ਤਾਂ ਪਰਮੇਸ਼ਵਰ ਉਹਨਾਂ ਮਹਾਂਮਾਰੀਆਂ ਨੂੰ ਜਿਨ੍ਹਾਂ ਦਾ ਵਰਣਨ ਇਸ ਵਿੱਚ ਕੀਤਾ ਗਿਆ ਹੈ ਉਸ ਉੱਤੇ ਲਿਆਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ । ਜੇ ਕੋਈ ਇਨ੍ਹਾਂ ਵਿੱਚ ਕੁਝ ਵਧਾਵੇ ਤਾਂ ਓਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ੁਰ ਉਸ ਉੱਤੇ ਵਧਾਵੇਗਾ
Punjabi ERV
ਹੁਣ ਮੈਂ ਉਨ੍ਹਾਂ ਸਭ ਨੂੰ ਚਿਤਾਵਨੀ ਦਿੰਦਾ ਹਾਂ ਜਿਹਡ਼ੇ ਇਸ ਪੁਸਤਕ ਦੀ ਅਗੰਮ ਵਾਕ ਦੇ ਸ਼ਬਦਾਂ ਨੂੰ ਸੁਣਦੇ ਹਨ। ਜੇਕਰ ਕੋਈ ਇਨ੍ਹਾਂ ਸ਼ਬਦਾਂ ਵਿੱਚ ਕੁਝ ਜੋਡ਼ਦਾ ਹੈ, ਪਰਮੇਸ਼ੁਰ ਉਸ ਉੱਤੇ ਉਹ ਮੁਸੀਬਤਾਂ ਲਿਆਵੇਗਾ ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੋਇਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗੰਮ ਵਾਕ ਦੀਆਂ ਲਿਖਤਾਂ ਸੁਣਦਾ ਹੈ, ਗਵਾਹੀ ਦਿੰਦਾ ਹਾਂ। ਜੇ ਕੋਈ ਇਨ੍ਹਾਂ ਵਿੱਚ ਕੁਝ ਵਧਾਵੇ ਤਾਂ ਉਹ ਮਹਾਂਮਾਰੀਆਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਪਰਮੇਸ਼ੁਰ ਉਸ ਉੱਤੇ ਵਧਾਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مَیں ہر اِک بندے اگّے جیہڑا ایس کتاب دی نبُوّت دِیاں گلّاں سُندا اے گواہی دینا آں۔ پئی جے کوئی بندہ ایہناں وِچ کُجھ وَدھائے تے خُدا ایس کتاب وِچ لِکھیاں ہوئیاں آفتاں اوہدے اُتّے وَدھائے گا۔
Punjabi Standard Bible (Punjabi Standard Bible) 2023
ਮੈਂ ਹਰੇਕ ਨੂੰ ਜਿਹੜਾ ਇਸ ਪੁਸਤਕ ਦੇ ਭਵਿੱਖਬਾਣੀ ਦੇ ਵਚਨਾਂ ਨੂੰ ਸੁਣਦਾ ਹੈ, ਇਹ ਚਿਤਾਵਨੀ ਦਿੰਦਾ ਹਾਂ: “ਜੇ ਕੋਈ ਇਨ੍ਹਾਂ ਵਚਨਾਂ ਵਿੱਚ ਕੁਝ ਜੋੜੇ ਤਾਂ ਪਰਮੇਸ਼ਰ ਇਸ ਪੁਸਤਕ ਵਿੱਚ ਲਿਖੀਆਂ ਬਿਪਤਾਵਾਂ ਉਸ ਉੱਤੇ ਪਾਵੇਗਾ।