Revelation 3:4 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਸਾਰਦੀਸ ਵਿੱਚ ਤੁਹਾਡੇ ਕੋਲ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜਿਆਂ ਨੂੰ ਮੈਲਾ ਨਹੀਂ ਕੀਤਾ ਹੈ। ਉਹ ਲੋਕ ਚਿੱਟੇ ਵਸਤਰ ਪਾਕੇ ਮੇਰੇ ਨਾਲ ਚੱਲਣਗੇ। ਕਿਉਂਕਿ ਉਹ ਇਸਦੇ ਯੋਗ ਹਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਵੀ ਸਾਰਦੀਸ ਵਿੱਚ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪੜੇ ਮੈਲੇ ਨਹੀਂ ਕੀਤੇ। ਉਹ ਮੇਰੇ ਨਾਲ ਚੱਲਣਗੇ, ਚਿੱਟੇ ਕੱਪੜੇ ਪਹਿਨੇ ਹੋਏ, ਕਿਉਂਕਿ ਉਹ ਯੋਗ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜੇ ਜਣੇ ਹਨ ਜਿੰਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਓਹ ਉੱਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ ਇਸ ਲਈ ਜੋ ਓਹ ਸੁਜੋਗ ਹਨ
Punjabi ERV
ਪਰ ਸਾਰਦੀਸ ਵਿੱਚ ਤੁਹਾਡੇ ਕੋਲ ਕੁਝ ਲੋਕ ਹਨ ਜਿਨ੍ਹਾਂ ਨੇ ਆਪਣੇ ਕੱਪਡ਼ਿਆਂ ਨੂੰ ਮੈਲਾ ਨਹੀਂ ਕੀਤਾ ਹੈ। ਉਹ ਲੋਕ ਚਿਟ੍ਟੇ ਵਸਤਰ ਪਾਕੇ ਮੇਰੇ ਨਾਲ ਚੱਲਣਗੇ। ਕਿਉਂਕਿ ਉਹ ਇਸਦੇ ਯੋਗ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਤੇਰੇ ਕੋਲ ਸਾਰਦੀਸ ਵਿੱਚ ਥੋੜ੍ਹੇ ਜਣੇ ਹਨ ਜਿਨ੍ਹਾਂ ਆਪਣੇ ਬਸਤਰ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਉਹ ਉੱਜਲੇ ਬਸਤਰ ਪਹਿਨੇ ਮੇਰੇ ਨਾਲ ਫਿਰਨਗੇ, ਕਿਉਂਕਿ ਉਹ ਇਸ ਦੇ ਯੋਗ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بے شک سردِیس وِچ تیری تھاں تھوڑے اجیہے بندے نیں۔ جِنہاں اپنے کپڑے پلِیت نئیں کِیتے۔ اوہ چِٹّی پوشاک پا کے میرے نال سَیر کرن گے۔ کیوں جو اوہ ایسے لائق نیں۔
Punjabi Standard Bible (Punjabi Standard Bible) 2023
ਪਰ ਸਾਰਦੀਸ ਵਿੱਚ ਤੇਰੇ ਕੁਝ ਲੋਕ ਹਨ ਜਿਨ੍ਹਾਂ ਆਪਣੇ ਵਸਤਰਾਂ ਨੂੰ ਭ੍ਰਿਸ਼ਟ ਨਹੀਂ ਕੀਤਾ ਅਤੇ ਉਹ ਸਫ਼ੇਦ ਵਸਤਰਾਂ ਵਿੱਚ ਮੇਰੇ ਨਾਲ ਚੱਲਣਗੇ, ਕਿਉਂਕਿ ਉਹ ਯੋਗ ਹਨ।