Revelation 3:9 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਸੁਣੋ। ਇੱਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਹੜੇ ਸ਼ੈਤਾਨ ਦੀ ਮੰਡਲੀ ਦੇ ਹਨ ਅਤੇ ਆਪਣੇ ਆਪ ਨੂੰ ਯਹੂਦੀ ਹੋਣ ਦਾ ਦਾਅਵਾ ਕਰਦੇ ਹਨ ਹਾਲਾਂਕਿ ਉਹ ਨਹੀਂ ਹਨ, ਪਰ ਝੂਠੇ ਹਨ, ਮੈਂ ਉਹਨਾਂ ਨੂੰ ਮਜਬੂਰ ਕਰਾਂਗਾ ਕਿ ਤੁਹਾਡੇ ਪੈਰਾਂ ਤੇ ਮੱਥਾ ਟੇਕਣ ਅਤੇ ਇਹ ਜਾਣ ਲੈਣ ਕਿ ਮੈਂ ਤੁਹਾਨੂੰ ਪਿਆਰ ਕੀਤਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਵੇਖ, ਮੈਂ ਸ਼ਤਾਨ ਦੀ ਮੰਡਲੀ ਵਿੱਚੋਂ ਅਰਥਾਤ ਓਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਅਤੇ ਨਹੀਂ ਹਨ ਸਗੋਂ ਝੂਠ ਮਾਰਦੇ ਹਨ ਕਿੰਨਿਆਂ ਨੂੰ ਤੇਰੇ ਗੋਚਰੇ ਕਰਦਾ ਹਾਂ। ਵੇਖ ਮੈਂ ਅਜਿਹਾ ਕਰਾਂਗਾ ਭਈ ਓਹ ਆਉਣਗੇ ਅਤੇ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣਗੇ ਅਤੇ ਜਾਣ ਲੈਣਗੇ ਜੋ ਮੈਂ ਤੇਰੇ ਨਾਲ ਪਿਆਰ ਕੀਤਾ
Punjabi ERV
"ਸੁਣੋ। ਇਥੇ ਕੁਝ ਲੋਕ ਹਨ ਜੋ ਸ਼ੈਤਾਨ ਦੇ ਪੂਜਾ ਸਥਾਨ ਨਾਲ ਸੰਬੰਧਿਤ ਹਨ। ਉਹ ਆਪਣੇ ਆਪ ਨੂੰ ਯਹੂਦੀ ਆਖਦੇ ਹਨ, ਪਰ ਉਹ ਝੂਠੇ ਹਨ। ਉਹ ਲੋਕ ਸੱਚੇ ਯਹੂਦੀ ਨਹੀਂ ਹਨ। ਮੈਂ ਉਨ੍ਹਾਂ ਲੋਕਾਂ ਨੂੰ ਤੁਹਾਡੇ ਸਾਮ੍ਹਣੇ ਲਿਆਵਾਂਗਾ ਅਤੇ ਤੁਹਾਡੇ ਕਦਮਾਂ ਤੇ ਝੁਕਾਵਾਂਗਾ। ਉਹ ਜਾਣ ਲੈਣਗੇ ਕਿ ਤੁਸੀਂ ਹੀ ਉਹ ਲੋਕ ਹੋ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵੇਖ, ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ ਅਰਥਾਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਉਹ ਯਹੂਦੀ ਨਹੀਂ ਹਨ ਸਗੋਂ ਝੂਠ ਬੋਲਦੇ ਹਨ, ਕਈਆਂ ਨਾਲ ਅਜਿਹਾ ਕਰਾਂਗਾ ਜੋ ਉਹ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣ ਅਤੇ ਜਾਣ ਲੈਣ ਜੋ ਮੈਂ ਤੇਰੇ ਨਾਲ ਪਿਆਰ ਕੀਤਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ویکھ مَیں شیطان دی جماعت دے اوہناں لوکاں نُوں تیرے قابُو وِچ کر دیاں گا۔ جیہڑے اپنے آپ نُوں یہُودی آکھدے نیں تے ہَین نئیں۔ سگوں جُھوٹھ بول دے نیں۔ ویکھ مَیں ایہہ کراں گا پئی اوہ آ کے تیرے پیراں وِچ سجدہ کرن گے تے جانن گے پئی مَیں تینُوں پیار کرنا آں۔
Punjabi Standard Bible (Punjabi Standard Bible) 2023
ਵੇਖ, ਮੈਂ ਸ਼ੈਤਾਨ ਦੀ ਉਸ ਮੰਡਲੀ ਨੂੰ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ ਸਗੋਂ ਝੂਠ ਬੋਲਦੇ ਹਨ, ਤੇਰੇ ਵੱਸ ਵਿੱਚ ਕਰ ਦਿਆਂਗਾ; ਵੇਖ, ਮੈਂ ਉਨ੍ਹਾਂ ਨੂੰ ਮਜ਼ਬੂਰ ਕਰ ਦਿਆਂਗਾ ਕਿ ਉਹ ਆ ਕੇ ਤੇਰੇ ਪੈਰਾਂ 'ਤੇ ਡਿੱਗਣ ਅਤੇ ਜਾਣ ਲੈਣ ਕਿ ਮੈਂ ਤੈਨੂੰ ਪਿਆਰ ਕੀਤਾ ਹੈ।