Revelation 5:13 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਂ ਸਵਰਗ ਵਿੱਚਲੀ, ਧਰਤੀ ਉਤਲੀ ਅਤੇ ਧਰਤੀ ਹੇਠਲੀ ਅਤੇ ਸਮੁੰਦਰ ਵਿੱਚਲੀ ਹਰ ਸਜੀਵ ਚੀਜ਼ ਨੂੰ ਸੁਣਿਆ। ਅਤੇ ਉਸ ਵਿੱਚਲੀ ਹਰ ਸ਼ੈਅ ਨੂੰ ਇੱਕਲਿਆਂ ਇਹ ਕਹਿੰਦਿਆਂ ਸੁਣਿਆ: “ਉਸ ਇੱਕ ਨੂੰ ਜਿਹੜਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਨੂੰ ਹਮੇਸ਼ਾ ਹਮੇਸ਼ਾ ਲਈ ਸਾਰੀ ਉਸਤਤਿ, ਸਤਿਕਾਰ, ਮਹਿਮਾ ਅਤੇ ਸ਼ਕਤੀ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਮੈਂ ਸਵਰਗ, ਧਰਤੀ ਅਤੇ ਧਰਤੀ ਦੇ ਹੇਠਾਂ ਅਤੇ ਸਮੁੰਦਰ ਦੇ ਵਿੱਚ ਅਤੇ ਉਹਨਾਂ ਵਿੱਚ ਜੋ ਕੁਝ ਵੀ ਹੈ, ਹਰ ਪ੍ਰਾਣੀ ਨੂੰ ਇਹ ਕਹਿੰਦੇ ਹੋਏ ਸੁਣਿਆ: “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਦੀ ਉਸਤਤ ਅਤੇ ਸਨਮਾਨ ਅਤੇ ਮਹਿਮਾ ਅਤੇ ਸ਼ਕਤੀ, ਸਦਾ ਅਤੇ ਸਦਾ ਲਈ ਹੋਵੇ।”
Punjabi Bible 2016 - ਪਵਿੱਤਰ ਬਾਈਬਲ O.V.
ਹਰੇਕ ਸਰਿਸ਼ਟ ਨੂੰ ਜੋ ਸੁਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ ਅਤੇ ਸੱਭੇ ਜੋ ਓਹਨਾਂ ਦੇ ਵਿੱਚ ਹਨ ਮੈਂ ਇਹ ਆਖਦੇ ਸੁਣਿਆ, - ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ, ਪ੍ਰਾਕਰਮ ਜੁੱਗੋ ਜੁੱਗ ਹੋਵੇ!
Punjabi ERV
ਫ਼ੇਰ ਮੈਂ ਸਵਰਗ ਵਿਚਲੀ, ਧਰਤੀ ਉਤਲੀ ਅਤੇ ਧਰਤੀ ਹੇਠਲੀ ਅਤੇ ਸਮੁੰਦਰ ਵਿਚਲੀ ਹਰ ਸਜੀਵ ਚੀਜ਼ ਨੂੰ ਸੁਣਿਆ। ਅਤੇ ਉਸ ਵਿਚਲੀ ਹਰ ਸ਼ੈਅ ਨੂੰ ਇਕਲਿਆਂ ਇਹ ਕਹਿੰਦਿਆਂ ਸੁਣਿਆ; "ਉਸ ਇੱਕ ਨੂੰ ਜਿਹਡ਼ਾ ਤਖਤ ਤੇ ਬੈਠਦਾ ਹੈ ਅਤੇ ਲੇਲੇ ਨੂੰ ਹਮੇਸ਼ਾ ਹਮੇਸ਼ਾ ਲਈ ਸਾਰੀ ਉਸਤਤਿ, ਸਤਿਕਾਰ, ਮਹਿਮਾ ਅਤੇ ਸ਼ਕਤੀ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਰੇਕ ਰਚਨਾ ਨੂੰ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠ ਅਤੇ ਸਮੁੰਦਰ ਉੱਤੇ ਹੈ ਅਤੇ ਸੱਭੇ ਜੋ ਉਹਨਾਂ ਦੇ ਵਿੱਚ ਹਨ, ਮੈਂ ਇਹ ਆਖਦੇ ਸੁਣਿਆ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ ਤੇ ਪਰਾਕਰਮ ਜੁੱਗੋ-ਜੁੱਗ ਹੋਵੇ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر مَیں اسمان تے زمین تے زمین دے ہیٹھلی تے سمُندر دی ساری مخلُوقات نُوں یعنی سارِیاں شیواں نُوں جیہڑیاں اوہناں دے وِچ نیں ایہہ آکھدیاں سُنیا۔ پئی جیہڑا تخت اُتّے بَیٹھا ہویا اے اوہدی تے لیلے دی وڈیائی تے عِزّت تے جلال تے سلطنت سدا تِیکر رہے۔
Punjabi Standard Bible (Punjabi Standard Bible) 2023
ਫਿਰ ਮੈਂ ਹਰੇਕ ਪ੍ਰਾਣੀ ਨੂੰ ਜਿਹੜਾ ਅਕਾਸ਼ ਵਿੱਚ, ਧਰਤੀ ਉੱਤੇ, ਧਰਤੀ ਦੇ ਹੇਠਾਂ ਅਤੇ ਸਮੁੰਦਰ ਵਿੱਚ ਹੈ ਅਰਥਾਤ ਇਨ੍ਹਾਂ ਵਿਚਲੇ ਸਭਨਾਂ ਪ੍ਰਾਣੀਆਂ ਨੂੰ ਇਹ ਕਹਿੰਦੇ ਸੁਣਿਆ, “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਸ ਦੀ ਅਤੇ ਲੇਲੇ ਦੀ ਉਸਤਤ, ਆਦਰ, ਮਹਿਮਾ ਅਤੇ ਪ੍ਰਭੁਤਾ ਯੁਗੋ-ਯੁਗ ਰਹੇ।”