Revelation 5:6 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਂ ਤਖਤ ਦੇ ਸਾਹਮਣੇ ਉਨ੍ਹਾਂ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਵਿੱਚਕਾਰ ਇੱਕ ਲੇਲਾ ਖੜ੍ਹਾ ਦੇਖਿਆ। ਲੇਲਾ ਇਉਂ ਦਿੱਸਦਾ ਸੀ ਜਿਵੇਂ ਮਰਿਆ ਹੋਵੇ। ਇਸਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ੁਰ ਦੇ ਸੱਤ ਆਤਮੇ ਸਨ ਜਿਹੜੇ ਦੁਨੀਆਂ ਵਿੱਚ ਭੇਜੇ ਗਏ ਸਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਦ ਮੈਂ ਇੱਕ ਲੇਲੇ ਨੂੰ ਵੇਖਿਆ, ਜਿਵੇਂ ਕਿ ਇਹ ਮਾਰਿਆ ਗਿਆ ਹੋਵੇ, ਉਹ ਸਿੰਘਾਸਣ ਦੇ ਵਿਚਕਾਰ ਖੜ੍ਹਾ, ਚਾਰ ਜੀਵਾਂ ਅਤੇ ਬਜ਼ੁਰਗਾਂ ਦੁਆਰਾ ਘਿਰਿਆ ਹੋਇਆ ਹੈ। ਲੇਲੇ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ, ਜੋ ਕਿ ਪਰਮੇਸ਼ਵਰ ਦੀਆਂ ਸੱਤ ਆਤਮਾ ਹਨ ਜੋ ਸਾਰੀ ਧਰਤੀ ਵਿੱਚ ਭੇਜੀਆਂ ਗਈਆਂ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਸਿੰਘਾਸਣ ਅਤੇ ਚੌਹਾਂ ਜੰਤੂਆਂ ਦੇ ਵਿਚਾਲੇ ਅਤੇ ਓਹਨਾਂ ਬਜ਼ੁਰਗਾਂ ਦੇ ਵਿਚਾਲੇ ਇੱਕ ਲੇਲੇ ਨੂੰ ਜੋ ਮਾਨੋ ਕੋਹਿਆ ਗਿਆ ਸੀ ਖਲੋਤਾ ਵੇਖਿਆ ਜਿਹ ਦੇ ਸੱਤ ਸਿੰਙ ਅਤੇ ਸੱਤ ਅੱਖੀਆਂ ਸਨ । ਏਹ ਪਰਮੇਸ਼ੁਰ ਦੇ ਸੱਤ ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਘੱਲੇ ਹੋਏ ਹਨ
Punjabi ERV
ਫ਼ੇਰ ਮੈਂ ਤਖਤ ਦੇ ਸਾਮ੍ਹਣੇ ਉਨ੍ਹਾਂ ਚਾਰ ਸਜੀਵ ਚੀਜ਼ਾਂ ਅਤੇ ਬਜ਼ੁਰਗਾਂ ਦੇ ਵਿਚਕਾਰ ਇੱਕ ਲੇਲਾ ਖਢ਼ਾ ਦੇਖਿਆ। ਲੇਲਾ ਇਉਂ ਦਿਸਦਾ ਸੀ ਜਿਵੇਂ ਮਰਿਆ ਹੋਵੇ। ਇਸਦੇ ਸੱਤ ਸਿੰਗ ਅਤੇ ਸੱਤ ਅਖਾਂ ਸਨ। ਇਹ ਪਰਮੇਸ਼ੁਰ ਦੇ ਸੱਤ ਆਤਮੇ ਸਨ ਜਿਹਡ਼ੇ ਦੁਨੀਆਂ ਵਿੱਚ ਭੇਜੇ ਗਏ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਮੈਂ ਸਿੰਘਾਸਣ ਅਤੇ ਚਾਰ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਵਿਚਾਲੇ ਇੱਕ ਲੇਲੇ ਨੂੰ ਜੋ ਜਿਵੇਂ ਬਲੀਦਾਨ ਕੀਤਾ ਹੋਇਆ ਸੀ ਖਲੋਤਾ ਵੇਖਿਆ, ਜਿਹ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ੁਰ ਦੇ ਸੱਤ ਆਤਮੇ ਹਨ ਜਿਹੜੇ ਸਾਰੀ ਧਰਤੀ ਵਿੱਚ ਭੇਜੇ ਹੋਏ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَیں اوس تخت تے چَوہاں جانداراں تے اوہناں بزُرگاں دے وِچکار جیویں حلال کِیتا ہویا لیلا کھلوتا ہوندا اے ویکھیا اوہدے سَتّ سِنگ تے سَتّ اَکھّیاں سن ایہہ خُدا دِیاں سَتّ رُوحاں نیں۔ جیہڑیاں ساری زمین اُتّے گھلّیاں ہویاں نیں۔
Punjabi Standard Bible (Punjabi Standard Bible) 2023
ਫਿਰ ਮੈਂ ਸਿੰਘਾਸਣ ਅਤੇ ਚਾਰ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਵਿਚਕਾਰ ਜਿਵੇਂ ਘਾਤ ਕੀਤੇ ਗਏ ਇੱਕ ਲੇਲੇ ਨੂੰ ਖੜ੍ਹੇ ਵੇਖਿਆ ਜਿਸ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ਰ ਦੇ ਸੱਤ ਆਤਮੇ ਹਨ ਜਿਨ੍ਹਾਂ ਨੂੰ ਸਾਰੀ ਧਰਤੀ ਉੱਤੇ ਭੇਜਿਆ ਗਿਆ ਹੈ।