Revelation 5:9 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਉਨ੍ਹਾਂ ਸਾਰਿਆਂ ਨੇ ਲੇਲੇ ਨੂੰ ਇੱਕ ਨਵਾਂ ਗੀਤ ਸੁਣਾਇਆ: “ਤੂੰ ਇਹ ਸੂਚੀ ਪੱਤਰ ਲੈ ਕੇ ਇਸ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ। ਕਿਉਂਕਿ ਤੂੰ ਮਾਰਿਆ ਗਿਆ ਸੀ ਅਤੇ ਤੇਰੇ ਲਹੂ ਦੁਆਰਾ ਤੂੰ ਹਰ ਵੰਸ਼ ਤੋਂ ਲੋਕਾਂ ਨੂੰ ਭਾਸ਼ਾ, ਜਾਤੀ ਅਤੇ ਕੌਮ ਨੂੰ ਪਰਮੇਸ਼ੁਰ ਲਈ ਖਰੀਦਿਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਉਹਨਾਂ ਨੇ ਇਹ ਕਹਿੰਦੇ ਹੋਏ ਇੱਕ ਨਵਾਂ ਗੀਤ ਗਾਇਆ: “ਤੁਸੀਂ ਪੋਥੀ ਲੈਣ ਅਤੇ ਇਸ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੋ, ਕਿਉਂਕਿ ਤੁਸੀਂ ਬਲੀਦਾਨ ਕੀਤੇ ਗਏ ਸੀ, ਅਤੇ ਆਪਣੇ ਖੂਨ ਨਾਲ ਪਰਮੇਸ਼ਵਰ ਲਈ ਹਰ ਕਬੀਲੇ ਅਤੇ ਭਾਸ਼ਾ ਅਤੇ ਲੋਕਾਂ ਅਤੇ ਕੌਮ ਨੂੰ ਖਰੀਦਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹ ਇਹ ਆਖਦਿਆਂ ਇੱਕ ਨਵਾਂ ਗੀਤ ਗਾਉਂਦੇ ਸਨ, - ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਜੋਗ ਹੈਂ, ਕਿਉਂਕਿ ਤੂੰ ਕੋਹਿਆ ਗਿਆ ਸੈਂ, ਅਤੇ ਤੈਂ ਆਪਣੇ ਲਹੂ ਨਾਲ ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ,
Punjabi ERV
ਅਤੇ ਉਨ੍ਹਾਂ ਸਾਰਿਆਂ ਨੇ ਲੇਲੇ ਨੂੰ ਇੱਕ ਨਵਾਂ ਗੀਤ ਸੁਣਾਇਆ; "ਤੂੰ ਇਹ ਸੂਚੀ ਪੱਤਰ ਲੈਕੇ ਇਸ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ। ਕਿਉਂਕਿ ਤੂੰ ਮਾਰਿਆ ਗਿਆ ਸੀ ਅਤੇ ਤੇਰੇ ਲਹੂ ਦੁਆਰਾ ਤੂੰ ਹਰ ਵੰਸ਼ ਤੋਂ ਲੋਕਾਂ ਨੂੰ ਭਾਸ਼ਾ, ਜਾਤੀ ਅਤੇ ਕੌਮ ਨੂੰ ਪਰਮੇਸ਼ੁਰ ਲਈ ਖਰੀਦਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਇਹ ਆਖਦੇ ਹੋਏ ਇੱਕ ਨਵਾਂ ਗੀਤ ਗਾਉਂਦੇ ਸਨ, - ਤੂੰ ਉਹ ਪੋਥੀ ਲੈਣ ਅਤੇ ਉਹ ਦੀਆਂ ਮੋਹਰਾਂ ਖੋਲ੍ਹਣ ਦੇ ਯੋਗ ਹੈਂ, ਕਿਉਂਕਿ ਤੂੰ ਬਲੀਦਾਨ ਕੀਤਾ ਗਿਆ ਸੀ, ਅਤੇ ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਭਾਸ਼ਾ, ਉੱਮਤ ਅਤੇ ਕੌਮ ਵਿੱਚੋਂ ਪਰਮੇਸ਼ੁਰ ਦੇ ਲਈ ਲੋਕਾਂ ਨੂੰ ਮੁੱਲ ਲਿਆ,
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہ نواں گِیت گاؤن لگّے پئی تُوں ای اوس کتاب دے لین تے اوہدیاں مُہراں توڑن دے لائق ایں۔ کیوں جو تُوں ہلال ہو کے اپنے خُون توں ساریاں گھرانیاں تے زبان والیاں تے اُمّتاں تے قوماں وِچوں خُدا دے لئی لوکاں نُوں مُل لیا۔
Punjabi Standard Bible (Punjabi Standard Bible) 2023
ਉਹ ਇੱਕ ਨਵਾਂ ਗੀਤ ਗਾਉਂਦੇ ਹਨ: “ਕਿਉਂਕਿ ਤੂੰ ਘਾਤ ਕੀਤਾ ਗਿਆ, ਇਸ ਲਈ ਤੂੰ ਯੋਗ ਹੈਂ ਕਿ ਇਸ ਪੱਤ੍ਰੀ ਨੂੰ ਲਵੇਂ ਅਤੇ ਇਸ ਦੀਆਂ ਮੋਹਰਾਂ ਨੂੰ ਖੋਲ੍ਹੇਂ; ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਭਾਸ਼ਾ, ਜਾਤੀ ਅਤੇ ਕੌਮ ਵਿੱਚੋਂ ਲੋਕਾਂ ਨੂੰ ਪਰਮੇਸ਼ਰ ਦੇ ਲਈ ਮੁੱਲ ਲੈ ਲਿਆ