Revelation 6:14 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਅਕਾਸ਼ ਲਪੇਟੇ ਕਾਗਜ਼ ਵਾਂਗੂ ਅਲੋਪ ਹੋ ਗਿਆ। ਸਾਰੇ ਪਹਾੜ ਅਤੇ ਜਜੀਰੇ ਆਪਣੀਆਂ ਜਗ਼੍ਹਾਵਾਂ ਤੋਂ ਹਿੱਲ ਗਏ ਸਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਕਾਸ਼ ਇੱਕ ਪੋਥੀ ਵਾਂਗ ਲਪੇਟਿਆ ਗਿਆ, ਅਤੇ ਹਰ ਪਹਾੜ ਅਤੇ ਟਾਪੂ ਨੂੰ ਉਸਦੀ ਜਗ੍ਹਾ ਤੋਂ ਹਟਾ ਦਿੱਤਾ ਗਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਅਕਾਸ਼ ਵਲ੍ਹੇਟਵੀਂ ਪੋਥੀ ਵਾਂਙੁ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ ਆਪਣੇ ਠਿਕਾਣਿਓਂ ਹਿੱਲ ਗਿਆ
Punjabi ERV
ਅਕਾਸ਼ ਲਪੇਟੇ ਕਾਗਜ਼ ਵਾਂਗੂ ਅਲੋਪ ਹੋ ਗਿਆ। ਸਾਰੇ ਪਹਾਡ਼ ਅਤੇ ਜਜੀਰੇ ਆਪਣੀਆਂ ਜਗ਼੍ਹਾਵਾਂ ਤੋਂ ਹਿੱਲ ਗਏ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਅਕਾਸ਼ ਲਪੇਟਵੀਂ ਪੋਥੀ ਵਾਂਗੂੰ ਸਰਕ ਗਿਆ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ-ਆਪਣੇ ਸਥਾਨ ਤੋਂ ਹਿੱਲ ਗਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اسمان اینج کھِسک گیا جیویں لِکھیا ہویا مُٹّھا وھلیٹن نال کھِسک جاندا اے۔ تے ہر اِک پہاڑ تے ٹاپُو اپنے اپنے تھاں توں ٹل گئے۔
Punjabi Standard Bible (Punjabi Standard Bible) 2023
ਤਦ ਅਕਾਸ਼ ਪਾਟ ਕੇ ਇਸ ਤਰ੍ਹਾਂ ਲਪੇਟਿਆ ਗਿਆ ਜਿਵੇਂ ਪੱਤ੍ਰੀ ਲਪੇਟੀ ਜਾਂਦੀ ਹੈ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ-ਆਪਣੇ ਥਾਂ ਤੋਂ ਹਟ ਗਿਆ।