Revelation 7:9 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਂ ਤੱਕਿਆ, ਅਤੇ ਲੋਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਵੇਖੀ। ਉੱਥੇ ਇੰਨੇ ਸਾਰੇ ਲੋਕ ਸਨ ਕਿ ਕੋਈ ਵੀ ਵਿਅਕਤੀ ਉਨ੍ਹਾਂ ਸਾਰਿਆਂ ਦੀ ਗਿਣਤੀ ਨਹੀਂ ਸੀ ਕਰ ਸੱਕਦਾ। ਉਹ ਧਰਤੀ ਦੀ ਹਰ ਕੌਮ, ਕਬੀਲੇ, ਜਾਤੀ ਅਤੇ ਭਾਸ਼ਾ ਵਿੱਚੋਂ ਸਨ। ਇਹ ਲੋਕ ਤਖਤ ਦੇ ਅਤੇ ਲੇਲੇ ਦੇ ਸਾਹਮਣੇ ਖਲੋਤੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਚਿੱਟੇ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਜ਼ੈਤੂਨ ਦੀਆਂ ਟਹਿਣੀਆਂ ਸਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਇੱਕ ਬਹੁਤ ਵੱਡੀ ਭੀੜ ਸੀ ਜਿਸ ਨੂੰ ਸਿੰਘਾਸਣ ਦੇ ਅੱਗੇ ਅਤੇ ਲੇਲੇ ਦੇ ਸਾਹਮਣੇ ਖੜ੍ਹੇ ਹਰ ਕੌਮ, ਕਬੀਲੇ, ਲੋਕਾਂ ਅਤੇ ਭਾਸ਼ਾ ਵਿੱਚੋਂ ਕੋਈ ਵੀ ਨਹੀਂ ਗਿਣ ਸਕਦਾ ਸੀ। ਉਹਨਾਂ ਨੇ ਚਿੱਟੇ ਚੋਲੇ ਪਾਏ ਹੋਏ ਸਨ ਅਤੇ ਹੱਥਾਂ ਵਿੱਚ ਖਜ਼ੂਰ ਦੀਆਂ ਟਹਿਣੀਆਂ ਫੜ੍ਹੀਆਂ ਹੋਈਆਂ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਇਹ ਦੇ ਮਗਰੋਂ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲਈ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਹੈ
Punjabi ERV
ਫ਼ੇਰ ਮੈਂ ਤਕਿਆ, ਅਤੇ ਲੋਕਾਂ ਦੀ ਇੱਕ ਬਹੁਤ ਵੱਡੀ ਗਿਣਤੀ ਵੇਖੀ। ਉਥੇ ਇੰਨੇ ਸਾਰੇ ਲੋਕ ਸਨ ਕਿ ਕੋਈ ਵੀ ਵਿਅਕਤੀ ਉਨ੍ਹਾਂ ਸਾਰਿਆਂ ਦੀ ਗਿਣਤੀ ਨਹੀਂ ਸੀ ਕਰ ਸਕਦਾ। ਉਹ ਧਰਤੀ ਦੀ ਹਰ ਕੌਮ, ਕਬੀਲੇ, ਜਾਤੀ ਅਤੇ ਭਾਸ਼ਾ ਵਿੱਚੋਂ ਸਨ। ਇਹ ਲੋਕ ਤਖਤ ਦੇ ਅਤੇ ਲੇਲੇ ਦੇ ਸਾਮ੍ਹਣੇ ਖਲੋਤੇ ਹੋਏ ਸਨ। ਉਨ੍ਹਾਂ ਸਾਰਿਆਂ ਨੇ ਚਿਟ੍ਟੇ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਜ਼ੈਤੂਨ ਦੀਆਂ ਟਹਿਣੀਆਂ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਸ਼ਾ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ ਅਤੇ ਖਜ਼ੂਰ ਦੀਆਂ ਟਹਿਣੀਆਂ ਹੱਥਾਂ ਵਿੱਚ ਲੈ ਕੇ ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہناں گلّاں دے پِچّھوں مَیں دھیان کِیتا۔ تے کِیہ ویکھنا آں پئی ہر اِک قوم تے گھرانے تے اُمّت تے اہلِ زبان دی اِک ایڈی وڈّی بِھیڑ جِہنُوں کوئی گِن نئیں سکدا چِٹّے کپڑے پا کے تے کھجور دِیاں ٹہنِیاں اپنیاں ہتّھاں وِچ لے کے تخت تے لیلے دے اگّے کھلوتی اے۔
Punjabi Standard Bible (Punjabi Standard Bible) 2023
ਫਿਰ ਮੈਂ ਨਿਗਾਹ ਕੀਤੀ ਅਤੇ ਵੇਖੋ, ਹਰੇਕ ਕੌਮ, ਗੋਤ, ਜਾਤੀ ਅਤੇ ਭਾਸ਼ਾ ਵਿੱਚੋਂ ਲੋਕਾਂ ਦੀ ਇੱਕ ਵੱਡੀ ਭੀੜ ਜਿਸ ਨੂੰ ਕੋਈ ਗਿਣ ਨਹੀਂ ਸੀ ਸਕਦਾ, ਸਿੰਘਾਸਣ ਦੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਸੀ; ਉਨ੍ਹਾਂ ਨੇ ਸਫ਼ੇਦ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਸਨ।