Revelation 8:11 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਸਿੱਤਾਰੇ ਦਾ ਨਾਂ ਹੈ ਵਰਮ ਵੁੱਡ ਅਤੇ ਸਾਰੇ ਪਾਣੀ ਦਾ ਤੀਜਾ ਹਿੱਸਾ ਕੌੜਾ ਹੋ ਗਿਆ। ਬਹੁਤ ਸਾਰੇ ਲੋਕ ਉਹ ਕੌੜਾ ਪਾਣੀ ਪੀਕੇ ਮਰ ਗਏ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਰੇ ਦਾ ਨਾਮ ਨਾਗਦਉਣਾ ਹੈ। ਪਾਣੀ ਦਾ ਇੱਕ ਤਿਹਾਈ ਹਿੱਸਾ ਕੌੜਾ ਹੋ ਗਿਆ, ਅਤੇ ਬਹੁਤ ਸਾਰੇ ਲੋਕ ਉਸ ਕੌੜੇ ਪਾਣੀ ਨੂੰ ਪੀਣ ਕਾਰਨ ਮਰ ਗਏ।
Punjabi Bible 2016 - ਪਵਿੱਤਰ ਬਾਈਬਲ O.V.
ਓਸ ਤਾਰੇ ਦਾ ਨਾਉਂ ਨਾਗਦਉਣਾ ਕਰਕੇ ਆਖੀਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦਉਣੇ ਜਿਹੀ ਹੋ ਗਈ ਅਤੇ ਓਹਨਾਂ ਪਾਣੀਆਂ ਨਾਲ ਇਸ ਲਈ ਜੋ ਓਹ ਕੌੜੇ ਹੋ ਗਏ ਸਨ ਬਹੁਤੇ ਮਨੁੱਖ ਮਰ ਗਏ।।
Punjabi ERV
ਸਿਤ੍ਤਾਰੇ ਦਾ ਨਾਂ ਹੈ ਵਰਮ ਵੁਡ੍ਡ ਅਤੇ ਸਾਰੇ ਪਾਣੀ ਦਾ ਤੀਜਾ ਹਿੱਸਾ ਕੌਡ਼ਾ ਹੋ ਗਿਆ। ਬਹੁਤ ਸਾਰੇ ਲੋਕ ਉਹ ਕੌਡ਼ਾ ਪਾਣੀ ਪੀਕੇ ਮਰ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਤਾਰੇ ਦਾ ਨਾਮ ਨਾਗਦੌਣਾ ਕਰਕੇ ਕਿਹਾ ਜਾਂਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦੌਣੇ ਜਿਹੀ ਹੋ ਗਈ ਅਤੇ ਉਹਨਾਂ ਪਾਣੀਆਂ ਦੇ ਕੌੜੇ ਹੋ ਜਾਣ ਕਾਰਨ ਬਹੁਤੇ ਮਨੁੱਖ ਮਰ ਗਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوس تارے دا ناں ناگ دُونا اکھواؤندا اے تے پانی دا ترِیجا حِصّہ ناگ دونے وانگر کَوڑا ہوگیا تے پانی دے کَوڑے ہو جان توں بتھیرے بندے مر گئے۔
Punjabi Standard Bible (Punjabi Standard Bible) 2023
ਉਸ ਤਾਰੇ ਦਾ ਨਾਮ ਨਾਗਦਾਉਣਾ ਹੈ ਅਤੇ ਪਾਣੀਆਂ ਦਾ ਇੱਕ ਤਿਹਾਈ ਹਿੱਸਾ ਨਾਗਦਾਉਣੇ ਜਿਹਾ ਕੌੜਾ ਹੋ ਗਿਆ ਅਤੇ ਬਹੁਤ ਸਾਰੇ ਲੋਕ ਉਸ ਪਾਣੀ ਦੇ ਕਾਰਨ ਮਾਰੇ ਗਏ, ਕਿਉਂਕਿ ਉਹ ਕੌੜਾ ਹੋ ਗਿਆ ਸੀ।