Revelation 8:13 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਜਦੋਂ ਮੈਂ ਤੱਕਿਆ, ਮੈਂ ਅਕਾਸ਼ ਵਿੱਚ ਬਹੁਤ ਉੱਚੇ ਉੱਡਦੇ ਬਾਜ਼ ਨੂੰ ਵੇਖਿਆ ਅਤੇ ਉਸ ਨੇ ਆਖਿਆ, “ਤਕਲੀਫ਼। ਤਕਲੀਫ਼। ਉਨ੍ਹਾਂ ਲੋਕਾਂ ਲਈ ਤਕਲੀਫ਼ ਜੋ ਧਰਤੀ ਤੇ ਰਹਿੰਦੇ ਹਨ। ਇਹ ਉਦੋਂ ਸ਼ੁਰੂ ਹੋਵੇਗੀ ਜਦੋਂ ਦੂਸਰੇ ਤਿੰਨ ਦੂਤ ਆਪਣੀਆਂ ਤੁਰ੍ਹੀਆਂ ਵਜਾਉਣਗੇ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਵੇਂ ਮੈਂ ਇਹ ਸਭ ਵੇਖ ਹੀ ਰਿਹਾ ਸੀ, ਮੈਂ ਇੱਕ ਉਕਾਬ ਨੂੰ ਉੱਚੀ ਆਵਾਜ਼ ਵਿੱਚ ਜੋ ਹਵਾ ਦੇ ਅੱਧ ਵਿਚਕਾਰ ਉੱਡ ਰਿਹਾ ਸੀ ਇਹ ਪੁਕਾਰਦੇ ਹੋਇਆ ਸੁਣਿਆ: “ਹਾਏ! ਹਾਏ! ਹਾਏ ਧਰਤੀ ਦੇ ਵਸਨੀਕਾਂ ਲਈ ਲਾਹਨਤ, ਕਿਉਂਕਿ ਹੋਰ ਤਿੰਨ ਦੂਤਾਂ ਦੁਆਰਾ ਤੁਰ੍ਹੀ ਵਜਾਈ ਜਾ ਰਹੀ ਹੈ!”
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਅਤੇ ਵੱਡੀ ਅਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਇ ਹਾਇ ਹਾਇ ਧਰਤੀ ਦੇ ਵਾਸੀਆਂ ਨੂੰ! ਓਹਨਾਂ ਤਿੰਨਾਂ ਦੂਤਾਂ ਦੀ ਤੁਰ੍ਹੀ ਦੀਆਂ ਰਹਿੰਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰ੍ਹੀ ਵਜਾਉਣੀ ਹੈ!।।
Punjabi ERV
ਜਦੋਂ ਮੈਂ ਤਕਿਆ, ਮ੍ਮੈਂ ਅਕਾਸ਼ ਵਿੱਚ ਬਹੁਤ ਉੱਚੇ ਉੱਡਦੇ ਬਾਜ਼ ਨੂੰ ਵੇਖਿਆ ਅਤੇ ਉਸਨੇ ਆਖਿਆ, "ਤਕਲੀਫ਼। ਤਕਲੀਫ਼। ਉਨ੍ਹਾਂ ਲੋਕਾਂ ਲਈ ਤਕਲੀਫ਼ ਜੋ ਧਰਤੀ ਤੇ ਰਹਿੰਦੇ ਹਨ। ਇਹ ਉਦੋਂ ਸ਼ੁਰੂ ਹੋਵੇਗੀ ਜਦੋਂ ਦੂਸਰੇ ਤਿੰਨ ਦੂਤ ਆਪਣੀਆਂ ਤੂਰ੍ਹੀਆਂ ਵਜਾਉਣਗੇ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਅਤੇ ਵੱਡੀ ਅਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਏ ਹਾਏ ਧਰਤੀ ਦੇ ਵਾਸੀਆਂ ਨੂੰ! ਉਹਨਾਂ ਤਿੰਨਾਂ ਦੂਤਾਂ ਦੀ ਤੁਰ੍ਹੀ ਦੀਆਂ ਰਹਿੰਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰ੍ਹੀ ਵਜਾਉਣੀ ਹੈ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جد مَیں فیر دھیان کِیتا تے اسمان دے وِچ اِک عُقاب نُوں اُڈدیاں ہویاں تے اُچّی اُچّی ایہہ آکھدیاں سُنیاں پئی اوہناں تریہوں فرِشتیاں دِیاں تُرہیاں دِیاں اَوازاں دے سبّب جیہڑیاں اجے پُھوکن والیاں نیں زمین دے رہن والِیاں اُتّے افسوس افسوس افسوس۔
Punjabi Standard Bible (Punjabi Standard Bible) 2023
ਫਿਰ ਮੈਂ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਵੇਖਿਆ ਜੋ ਉੱਚੀ ਅਵਾਜ਼ ਵਿੱਚ ਕਹਿ ਰਿਹਾ ਸੀ, “ਉਨ੍ਹਾਂ ਤਿੰਨਾਂ ਸਵਰਗਦੂਤਾਂ ਦੀ ਤੁਰ੍ਹੀ ਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਦਾ ਵਜਾਇਆ ਜਾਣਾ ਅਜੇ ਬਾਕੀ ਹੈ, ਧਰਤੀ ਦੇ ਰਹਿਣ ਵਾਲਿਆਂ ਉੱਤੇ ਹਾਏ! ਹਾਏ! ਹਾਏ!”