Revelation 8:3 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਇੱਕ ਹੋਰ ਦੂਤ ਆਇਆ ਅਤੇ ਜਗਵੇਦੀ ਦੇ ਸਾਹਮਣੇ ਖੜ੍ਹਾ ਹੋ ਗਿਆ। ਇਸ ਦੂਤ ਕੋਲ ਸੁਨਿਹਰੀ ਧੂਪਦਾਨ ਸੀ। ਦੂਤ ਨੂੰ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਭੇਂਟ ਕਰਨ ਲਈ ਕਾਫ਼ੀ ਮਾਤਰਾ ਵਿੱਚ ਧੂਪ ਦਿੱਤੀ ਗਈ ਸੀ। ਦੂਤ ਨੇ ਤਖਤ ਦੇ ਨੇੜੇ ਪਈ ਹੋਈ ਸੁਨਿਹਰੀ ਜਗਵੇਦੀ ਉੱਤੇ ਇਹ ਸਮੱਗਰੀ ਰੱਖ ਦਿੱਤੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇੱਕ ਹੋਰ ਦੂਤ, ਜਿਸ ਕੋਲ ਇੱਕ ਸੋਨੇ ਦਾ ਸੁਨਹਿਰੀ ਧੂਪਦਾਨ ਸੀ, ਆ ਕੇ ਜਗਵੇਦੀ ਤੇ ਖੜ੍ਹਾ ਹੋ ਗਿਆ। ਉਸਨੂੰ ਬਹੁਤ ਧੂਪ ਦਿੱਤੀ ਗਈ ਕਿ ਉਹ ਪਰਮੇਸ਼ਵਰ ਦੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ ਸੋਨੇ ਦੀ ਜਗਵੇਦੀ ਉੱਤੇ ਜੋ ਸਿੰਘਾਸਣ ਦੇ ਸਾਹਮਣੇ ਸੀ ਚੜ੍ਹਾਵੇ।
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲਈ ਜਗਵੇਦੀ ਉੱਤੇ ਜਾ ਖਲੋਤਾ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਭਈ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾ ਦੇ ਨਾਲ ਨਾਲ ਓਸ ਸੋਨੇ ਦੀ ਜਗਵੇਦੀ ਉੱਤੇ ਧੁਖਾਉਂਦਾ ਰਹੇ ਜਿਹੜੀ ਸਿੰਘਾਸਣ ਦੇ ਅੱਗੇ ਹੈ
Punjabi ERV
ਇੱਕ ਹੋਰ ਦੂਤ ਆਇਆ ਅਤੇ ਜਗਵੇਦੀ ਦੇ ਸਾਮ੍ਹਣੇ ਖਢ਼ਾ ਹੋ ਗਿਆ। ਇਸ ਦੂਤ ਕੋਲ ਸੁਨਿਹਰੀ ਧੂਪਦਾਨ ਸੀ। ਦੂਤ ਨੂੰ ਪ੍ਰਾਰਥਨਾ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੂੰ ਭੇਂਟ ਕਰਨ ਲਈ ਕਾਫ਼ੀ ਮਾਤਰਾ ਵਿੱਚ ਧੂਪ ਦਿੱਤੀ ਗਈ ਸੀ। ਦੂਤ ਨੇ ਤਖਤ ਦੇ ਨੇਡ਼ੇ ਪਈ ਹੋਈ ਸੁਨਿਹਰੀ ਜਗਵੇਦੀ ਉੱਤੇ ਇਹ ਸਮਗ੍ਗਰੀ ਰਖ ਦਿੱਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲੈ ਕੇ ਜਗਵੇਦੀ ਉੱਤੇ ਜਾ ਖੜ੍ਹਾ ਹੋਇਆ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਕਿ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਉਸ ਸੋਨੇ ਦੀ ਜਗਵੇਦੀ ਉੱਤੇ ਧੁਖਾਉਂਦਾ ਰਹੇ, ਜਿਹੜੀ ਸਿੰਘਾਸਣ ਦੇ ਅੱਗੇ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر اِک ہور فرِشتہ سونے دا دُھوف دان لے کے آیا۔ تے قُربان گاہ دے اُتّے کھلو گیا تے اوہنوں بُہت ساری دُھوف دِتّی گئی پئی سارے پاک لوکاں دی دُعاواں دے نال اوس سونے دی قُربان گاہ اُتّے چاہڑے جیہڑی تخت دے سامھنے اے۔
Punjabi Standard Bible (Punjabi Standard Bible) 2023
ਫਿਰ ਇੱਕ ਹੋਰ ਸਵਰਗਦੂਤ ਆਇਆ ਜਿਸ ਕੋਲ ਸੋਨੇ ਦਾ ਧੂਫ਼ਦਾਨ ਸੀ ਅਤੇ ਉਹ ਵੇਦੀ ਕੋਲ ਖੜ੍ਹਾ ਹੋ ਗਿਆ ਅਤੇ ਉਸ ਨੂੰ ਬਹੁਤ ਸਾਰਾ ਧੂਫ਼ ਦਿੱਤਾ ਗਿਆ ਕਿ ਉਹ ਇਸ ਨੂੰ ਸੰਤਾਂ ਦੀਆਂ ਪ੍ਰਾਰਥਨਾਵਾਂ ਸਹਿਤ ਸੋਨੇ ਦੀ ਉਸ ਵੇਦੀ ਉੱਤੇ ਚੜ੍ਹਾਵੇ ਜਿਹੜੀ ਸਿੰਘਾਸਣ ਦੇ ਸਾਹਮਣੇ ਸੀ।