Revelation 9:1 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਪੰਜਵੇਂ ਦੂਤ ਨੇ ਅਪਣਾ ਬਿਗਲ ਵਜਾਇਆ। ਫ਼ੇਰ ਮੈਂ ਅਕਾਸ਼ ਤੋਂ ਟੁੱਟਕੇ ਧਰਤੀ ਉੱਤੇ ਡਿੱਗਦੇ ਹੋਏ ਤਾਰੇ ਨੂੰ ਦੇਖਿਆ। ਤਾਰੇ ਨੂੰ ਉਸ ਡੂੰਘੇ ਸੁਰਾਖ ਦੀ ਕੁੰਜੀ ਦਿੱਤੀ ਹੋਈ ਸੀ ਜੋ ਥੱਲੇ ਤਲਹੀਣ ਖੱਡ ਨੂੰ ਜਾਂਦਾ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪੰਜਵੇਂ ਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਮੈਂ ਇੱਕ ਤਾਰਾ ਵੇਖਿਆ ਜੋ ਅਸਮਾਨ ਤੋਂ ਧਰਤੀ ਉੱਤੇ ਡਿੱਗ ਪਿਆ ਸੀ। ਤਾਰੇ ਨੂੰ ਅਥਾਹ ਕੁੰਡ ਦੀ ਚਾਬੀ ਦਿੱਤੀ ਗਈ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪੰਜਵੇ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਅਕਾਸ਼ੋਂ ਧਰਤੀ ਉੱਤੇ ਡਿੱਗਿਆ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੇ ਖੂਹ ਦੀ ਕੁੰਜੀ ਉਹ ਨੂੰ ਦਿੱਤੀ ਗਈ
Punjabi ERV
ਪੰਜਵੇਂ ਦੂਤ ਨੇ ਅਪਣਾ ਬਿਗਲ ਵਜਾਇਆ। ਫ਼ੇਰ ਮੈਂ ਅਕਾਸ਼ ਤੋਂ ਟੁਟ੍ਟਕੇ ਧਰਤੀ ਉੱਤੇ ਡਿੱਗਦੇ ਹੋਏ ਤਾਰੇ ਨੂੰ ਦੇਖਿਆ। ਤਾਰੇ ਨੂੰ ਉਸ ਡੂੰਘੇ ਸੁਰਾਖ ਦੀ ਕੁੰਜੀ ਦਿੱਤੀ ਹੋਈ ਸੀ ਜੋ ਥੱਲੇ ਤਲਹੀਣ ਖੱਡ ਨੂੰ ਜਾਂਦਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪੰਜਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਸਵਰਗ ਤੋਂ ਧਰਤੀ ਉੱਤੇ ਡਿੱਗਦਾ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੀ ਕੁੰਜੀ ਉਹ ਨੂੰ ਦਿੱਤੀ ਗਈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد پن جیویں فرِشتے تُرہی نُوں پُھوک ماری تے مَیں اسمانوں زمین اُتّے اِک تارا ڈِگّا ہویا ویکھیا تے اوہنوں اتھاہ کھڈے دی کُنجی دِتّی گئی۔
Punjabi Standard Bible (Punjabi Standard Bible) 2023
ਫਿਰ ਪੰਜਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮੈਨੂੰ ਇੱਕ ਤਾਰਾ ਵਿਖਾਈ ਦਿੱਤਾ ਜਿਹੜਾ ਅਕਾਸ਼ ਤੋਂ ਧਰਤੀ 'ਤੇ ਡਿੱਗਿਆ ਸੀ ਅਤੇ ਉਸ ਨੂੰ ਅਥਾਹ ਕੁੰਡ ਦੀ ਕੁੰਜੀ ਦਿੱਤੀ ਗਈ।