Revelation 9:10 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਟਿੱਡੀਆਂ ਦੀਆਂ ਪੂਛਾਂ ਬਿਛੂਆਂ ਵਾਂਗ ਡੰਗਣ ਵਾਲੀਆਂ ਸਨ। ਲੋਕਾਂ ਉੱਤੇ ਪੰਜਾਂ ਮਹੀਨਿਆਂ ਲਈ ਦਰਦ ਪਾਉਣ ਵਾਲੀ ਸ਼ਕਤੀ ਉਨ੍ਹਾਂ ਦੀਆਂ ਪੂਛਾਂ ਵਿੱਚ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਉਹਨਾਂ ਕੋਲ ਬਿੱਛੂਆਂ ਦੀ ਤਰ੍ਹਾਂ ਡੰਗ ਮਾਰਨ ਵਾਲੀਆਂ ਪੂਛਾਂ ਸਨ ਅਤੇ ਉਹਨਾਂ ਦੀਆਂ ਪੂਛਾਂ ਵਿੱਚ ਪੰਜ ਮਹੀਨਿਆਂ ਤੱਕ ਲੋਕਾਂ ਨੂੰ ਤਸੀਹੇ ਦੇਣ ਦੀ ਸ਼ਕਤੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹਨਾਂ ਦੀਆਂ ਪੂਛਾਂ ਅਠੂਹਿਆਂ ਵਰਗੀਆਂ ਹਨ ਅਤੇ ਓਹਨਾਂ ਦੇ ਡੰਗ ਹਨ ਅਤੇ ਓਹਨਾਂ ਦੀਆਂ ਪੂਛਾਂ ਵਿੱਚ ਓਹਨਾਂ ਦਾ ਬਲ ਹੈ ਭਈ ਪੰਜਾਂ ਮਹੀਨਿਆਂ ਤੀਕ ਮਨੁੱਖ ਦਾ ਵਿਗਾੜ ਕਰਨ
Punjabi ERV
ਟਿੱਡੀਆਂ ਦੀਆਂ ਪੂਛਾਂ ਬਿਛੂਆਂ ਵਾਂਗ ਡੰਗ ਵਾਲੀਆਂ ਸਨ। ਲੋਕਾਂ ਉੱਤੇ ਪੰਜਾਂ ਮਹੀਨਿਆਂ ਲਈ ਦਰਦ ਪਾਉਣ ਵਾਲੀ ਸ਼ਕਤੀ ਉਨ੍ਹਾਂ ਦੀਆਂ ਪੂਛਾਂ ਵਿੱਚ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹਨਾਂ ਦੀਆਂ ਪੂੰਛਾਂ ਬਿਛੂਆਂ ਵਰਗੀਆਂ ਸਨ, ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਉਹਨਾਂ ਦਾ ਬਲ ਹੈ ਜੋ ਪੰਜ ਮਹੀਨਿਆਂ ਤੱਕ ਮਨੁੱਖ ਨੂੰ ਤੜਫਾਉਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں دے بُونڈے ٹھوہنیاں وانگر سن تے اوہناں دے وِچ ڈنگ وی ہے سن تے اوہناں دیاں بُونڈیاں وِچ پنج مہینے تِیکر بندیاں نُوں نُقصان پَہُچان دی طاقت سی۔
Punjabi Standard Bible (Punjabi Standard Bible) 2023
ਉਨ੍ਹਾਂ ਦੀਆਂ ਪੂਛਾਂ ਬਿੱਛੂਆਂ ਵਾਂਗ ਡੰਗ ਵਾਲੀਆਂ ਸਨ ਅਤੇ ਉਨ੍ਹਾਂ ਦੀਆਂ ਪੂਛਾਂ ਵਿੱਚ ਪੰਜਾਂ ਮਹੀਨਿਆਂ ਤੱਕ ਮਨੁੱਖਾਂ ਨੂੰ ਕਸ਼ਟ ਪਹੁੰਚਾਉਣ ਦੀ ਸ਼ਕਤੀ ਸੀ।