Revelation 9:2 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਤਾਰੇ ਨੇ ਉਸ ਡੂੰਘੇ ਸੁਰਾਖ ਨੂੰ ਖੋਲ੍ਹਿਆ ਜਿਹੜਾ ਤਲਹੀਣ ਖੱਡ ਵੱਲ ਜਾਂਦਾ ਸੀ। ਸੁਰਾਖ ਵਿੱਚੋਂ ਧੂੰਆਂ ਇੰਝ ਬਾਹਰ ਆਇਆ ਜਿਵੇਂ ਕਿ ਇਹ ਵੱਡੀ ਭੱਠੀ ਵਿੱਚੋਂ ਨਿਕਲ ਰਿਹਾ ਹੋਵੇ। ਸੁਰਾਖ ਵਿੱਚੋਂ ਨਿਕਲਦੇ ਧੂੰਏ ਕਾਰਣ ਸੂਰਜ ਅਤੇ ਅਕਾਸ਼ ਤੇ ਹਨੇਰਾ ਛਾ ਗਿਆ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਦੋਂ ਉਸਨੇ ਅਥਾਹ ਕੁੰਡ ਨੂੰ ਖੋਲ੍ਹਿਆ, ਇਸ ਵਿੱਚੋਂ ਧੂੰਆਂ ਉੱਠਿਆ ਜਿਵੇਂ ਇੱਕ ਵਿਸ਼ਾਲ ਭੱਠੀ ਵਿੱਚੋਂ ਧੂੰਆਂ ਨਿਕਲਦਾ ਹੈ। ਅਥਾਹ ਕੁੰਡ ਦੇ ਧੂੰਏਂ ਨਾਲ ਸੂਰਜ ਅਤੇ ਅਸਮਾਨ ਹਨੇਰਾ ਹੋ ਗਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਨੇ ਅਥਾਹ ਕੁੰਡ ਦੇ ਖੂਹ ਨੂੰ ਖੋਲ੍ਹਿਆ ਤਾਂ ਓਸ ਖੂਹ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਙੁ ਉੱਠਿਆ ਅਤੇ ਖੂਹ ਦੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ
Punjabi ERV
ਫ਼ੇਰ ਤਾਰੇ ਨੇ ਉਸ ਡੂੰਘੇ ਸੁਰਾਖ ਨੂੰ ਖੋਲ੍ਹਿਆ ਜਿਹਡ਼ਾ ਤਲਹੀਣ ਖੱਡ ਵੱਲ ਜਾਂਦਾ ਸੀ। ਸੁਰਾਖ ਵਿਚੋਂ ਧੂਂਆਂ ਇੰਝ ਬਾਹਰ ਆਇਆ ਜਿਵੇਂ ਕਿ ਇਹ ਵੱਡੀ ਭਠੀ ਵਿੱਚੋਂ ਨਿਕਲ ਰਿਹਾ ਹੋਵੇ। ਸੁਰਾਖ ਵਿੱਚੋਂ ਨਿਕਲਦੇ ਧੂਂਏ ਕਾਰਣ ਸੂਰਜ ਅਤੇ ਅਕਾਸ਼ ਤੇ ਹਨੇਰਾ ਛਾ ਗਿਆ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਧੂੰਆਂ ਵੱਡੇ ਭੱਠੇ ਦੇ ਧੂੰਏਂ ਵਾਂਗੂੰ ਉੱਠਿਆ ਅਤੇ ਉਸ ਧੂੰਏਂ ਨਾਲ ਸੂਰਜ ਅਤੇ ਪੌਣ ਕਾਲੇ ਹੋ ਗਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس اتھاہ کھڈا کھولیا۔ تے کھڈے وِچوں اِک وڈّی بھٹّی جِہیا دُھوں نِکلیا تے کُھوہ دے دُھوں دا سببّوں سُورج تے وَا ہنیرے ہوگئے۔
Punjabi Standard Bible (Punjabi Standard Bible) 2023
ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਅਤੇ ਉਸ ਕੁੰਡ ਵਿੱਚੋਂ ਧੂੰਆਂ ਉੱਠਿਆ ਜਿਵੇਂ ਬਹੁਤ ਵੱਡੀ ਭੱਠੀ ਵਿੱਚੋਂ ਉੱਠਦਾ ਹੈ ਅਤੇ ਉਸ ਕੁੰਡ ਦੇ ਧੂੰਏਂ ਨਾਲ ਸੂਰਜ ਅਤੇ ਹਵਾ ਕਾਲੇ ਹੋ ਗਏ।