Revelation 9:7 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਟਿੱਡੀਆਂ ਉਨ੍ਹਾਂ ਘੋੜਿਆਂ ਵਾਂਗ ਦਿਖਾਈ ਦੇ ਰਹੇ ਸਨ ਜੋ ਯੁੱਧ ਲਈ ਤਿਆਰ ਸਨ। ਉਨ੍ਹਾਂ ਨੇ ਆਪਣੇ ਸਿਰਾਂ ਉੱਤੇ ਸੋਨੇ ਦੇ ਤਾਜ ਵਾਂਗ ਲੱਗਦੀਆਂ ਚੀਜ਼ਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਦੇ ਚਿਹਰੇ ਇਨਸਾਨੀ ਚਿਹਰਿਆਂ ਵਰਗੇ ਦਿਖਾਈ ਦਿੰਦੇ ਸਨ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਟਿੱਡੀਆਂ ਲੜਾਈ ਲਈ ਤਿਆਰ ਘੋੜਿਆਂ ਵਾਂਗ ਦਿਖਾਈ ਦਿੱਤੀਆਂ। ਉਹਨਾਂ ਦੇ ਸਿਰਾਂ ਤੇ ਉਹਨਾਂ ਨੇ ਸੋਨੇ ਦੇ ਮੁਕਟ ਵਰਗਾ ਕੁਝ ਪਾਇਆ ਹੋਇਆ ਸੀ, ਅਤੇ ਉਹਨਾਂ ਦੇ ਚਿਹਰੇ ਮਨੁੱਖੀ ਚਿਹਰਿਆਂ ਵਰਗੇ ਲੱਗਦੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆ ਵਰਗਾ ਸੀ ਜਿਹੜੇ ਜੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ । ਓਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜੇਹੇ ਸਨ ਅਤੇ ਓਹਨਾਂ ਦੇ ਮੁਖ ਮਨੁੱਖਾਂ ਦੇ ਮੁਖ ਜੇਹੇ ਸਨ
Punjabi ERV
ਟਿੱਡੀਆਂ ਉਨ੍ਹਾਂ ਘੋਡ਼ਿਆਂ ਵਾਂਗ ਦਿਖਾਈ ਦੇ ਰਹੇ ਸਨ ਜੋ ਯੁਧ ਲਈ ਤਿਆਰ ਸਨ। ਉਨ੍ਹਾਂ ਨੇ ਆਪਣੇ ਸਿਰਾਂ ਉੱਤੇ ਸੋਨੇ ਦੇ ਤਾਜ ਵਾਂਗ ਲਗਦੀਆਂ ਚੀਜ਼ਾਂ ਪਹਿਨੀਆਂ ਹੋਈਆਂ ਸਨ। ਉਨ੍ਹਾਂ ਦੇ ਚਿਹਰੇ ਇਨਸਾਨੀ ਚਿਹਰਿਆਂ ਵਰਗੇ ਦਿਖਾਈ ਦਿੰਦੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆਂ ਵਰਗਾ ਸੀ, ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ। ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੂੰਹ ਮਨੁੱਖਾਂ ਦੇ ਚਿਹਰੇ ਵਰਗੇ ਸਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ٹڈّیاں دی صُورت اوہناں گھوڑیاں وانگر سی جیہڑے لڑائی دی لئی تیار کِیتے گئے ہون تے اوہناں دیاں سِراں اُتّے سونے دے تاج جیہے سن تے اوہناں دِیاں شکلاں بندیاں وانگر سن۔
Punjabi Standard Bible (Punjabi Standard Bible) 2023
ਉਨ੍ਹਾਂ ਟਿੱਡੀਆਂ ਦਾ ਰੂਪ ਯੁੱਧ ਲਈ ਤਿਆਰ ਕੀਤੇ ਹੋਏ ਘੋੜਿਆਂ ਵਰਗਾ ਸੀ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਜਿਵੇਂ ਸੋਨੇ ਦੇ ਤਾਜ ਸਨ ਅਤੇ ਉਨ੍ਹਾਂ ਦੇ ਮੂੰਹ ਮਨੁੱਖਾਂ ਦੇ ਮੂੰਹ ਜਿਹੇ ਸਨ।