Romans 1:17 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਖੁਸ਼ਖਬਰੀ ਇਹ ਵਿਖਾਉਂਦੀ ਹੈ ਕਿ ਪਰਮੇਸ਼ੁਰ ਕਿਵੇਂ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, “ਜਿਹੜਾ ਮਨੁੱਖ ਨਿਹਚਾ ਨਮਿੱਤ ਧਰਮੀ ਹੈ ਉਹ ਹਮੇਸ਼ਾ ਜਿਉਂਦਾ ਰਹੇਗਾ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਸ਼ੁਭ ਸਮਾਚਾਰ ਦੁਆਰਾ ਹੀ ਪਰਮੇਸ਼ਰ ਦਾ ਪਾਪੀ ਨੂੰ ਨੇਕ ਠਹਿਰਾਉਣ ਦਾ ਰਾਹ ਪ੍ਰਗਟ ਹੋਇਆ ਹੈ ਜੋ ਆਦਿ ਤੋਂ ਅੰਤ ਤੱਕ ਵਿਸ਼ਵਾਸ ਉੱਤੇ ਹੀ ਆਧਾਰਿਤ ਹੈ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਜਿਹੜਾ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਨੇਕ ਠਹਿਰਦਾ ਹੈ, ਜੀਵਨ ਦਾਨ ਪਾਵੇਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂ ਜੋ ਖੁਸ਼ਖ਼ਬਰੀ ਵਿੱਚ ਪਰਮੇਸ਼ਵਰ ਦੀ ਧਾਰਮਿਕਤਾ ਪ੍ਰਗਟ ਕੀਤੀ ਗਈ ਹੈ। ਧਾਰਮਿਕਤਾ ਜੋ ਨਿਹਚਾ ਨਾਲ ਸ਼ੁਰੂ ਤੋਂ ਅੰਤ ਤੱਕ ਹੈ, ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਲਿਖਿਆ ਹੋਇਆ ਹੈ: “ਧਰਮੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ। ”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਨਿਹਚਾ ਤੋਂ ਨਿਹਚਾ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਭਈ ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ।।
Punjabi ERV
ਖੁਸ਼ਖਬਰੀ ਇਹ ਵਿਖਾਉਂਦੀ ਹੈ ਕਿ ਪਰਮੇਸ਼ੁਰ ਕਿਵੇਂ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਆਸਥਾ ਰਾਹੀਂ ਧਰਮੀ ਬਣਾਉਂਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ ਕਿ। “ਜਿਹਡ਼ਾ ਮਨੁੱਖ ਨਿਹਚਾ ਨਮਿਤ੍ਤ ਧਰਮੀ ਹੈ ਉਹ ਹਮੇਸ਼ਾ ਜਿਉਂਦਾ ਰਹੇਗਾ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਓਸ ਵਿੱਚ ਪਰਮੇਸ਼ੁਰ ਦਾ ਉਹ ਧਰਮ ਹੈ ਜੋ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਕਿ ਧਰਮੀ ਵਿਸ਼ਵਾਸ ਤੋਂ ਹੀ ਜੀਉਂਦਾ ਰਹੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی خُدا دی راستبازی اِیمان توں تے اِیمان لئی اوہدے وِچ ظاہر ہوندی اے۔ جیویں لِکھیا ہویا اے۔ پئی راستباز اِیمان توں جیوے گا۔
Punjabi Standard Bible (Punjabi Standard Bible) 2023
ਕਿਉਂਕਿ ਇਸ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਕੀਤੀ ਜਾਂਦੀ ਹੈ, ਜਿਵੇਂ ਲਿਖਿਆ ਹੈ: “ਪਰ ਧਰਮੀ ਵਿਸ਼ਵਾਸ ਤੋਂ ਜੀਉਂਦਾ ਰਹੇਗਾ।”