Romans 10:14 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਸਹਾਇਤਾ ਲਈ ਪ੍ਰਭੂ ਵਿੱਚ ਭਰੋਸਾ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਅਤੇ ਉਸ ਵਿੱਚ ਨਿਹਚਾ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਭੂ ਬਾਰੇ ਸੁਣਨਾ ਚਾਹੀਦਾ। ਅਤੇ ਉਸ ਬਾਰੇ ਸੁਣਨ ਤੋਂ ਪਹਿਲਾਂ ਕਿਸੇ ਨੂੰ ਉਨ੍ਹਾਂ ਨੂੰ ਉਸ ਬਾਰੇ ਦੱਸਣਾ ਚਾਹੀਦਾ?
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਉਹ ਪ੍ਰਭੂ ਦਾ ਨਾਮ ਕਿਸ ਤਰ੍ਹਾਂ ਲੈਣਗੇ ਜਦੋਂ ਕਿ ਉਹਨਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਹੀ ਨਹੀਂ ਕੀਤਾ? ਅਤੇ ਉਹ ਕਿਸ ਤਰ੍ਹਾਂ ਵਿਸ਼ਵਾਸ ਕਰਨਗੇ ਜਦੋਂ ਕਿ ਉਹਨਾਂ ਨੇ ਪ੍ਰਭੂ ਦੇ ਬਾਰੇ ਸੰਦੇਸ਼ ਹੀ ਨਹੀਂ ਸੁਣਿਆ? ਅਤੇ ਕਿਸ ਤਰ੍ਹਾਂ ਸੁਣਨਗੇ ਜਦੋਂ ਤੱਕ ਕੋਈ ਉਹਨਾਂ ਨੂੰ ਸੰਦੇਸ਼ ਹੀ ਨਾ ਸੁਣਾਵੇ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਫਿਰ, ਉਹ ਪ੍ਰਭੂ ਨੂੰ ਕਿਵੇਂ ਪੁਕਾਰ ਸਕਦੇ ਹਨ ਜਿਸ ਤੇ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ? ਅਤੇ ਉਹ ਉਸ ਉੱਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ ਜਿਸ ਦੇ ਬਾਰੇ ਉਹਨਾਂ ਸੁਣਿਆ ਹੀ ਨਹੀਂ? ਅਤੇ ਉਹ ਉਹਨਾਂ ਨੂੰ ਕਿਵੇਂ ਸੁਣ ਸਕਦੇ ਹਨ ਜਦੋਂ ਕੋਈ ਉਹਨਾਂ ਨੂੰ ਪ੍ਰਚਾਰ ਨਹੀਂ ਕਰਦਾ?
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਿਹ ਦੇ ਉੱਤੇ ਨਿਹਚਾ ਨਹੀਂ ਕੀਤੀ ਓਹ ਉਸ ਦਾ ਨਾਮ ਕਿੱਕੁਰ ਲੈਣॽ ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨॽ ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨॽ
Punjabi ERV
ਪਰ ਸਹਾਇਤਾ ਲਈ ਪ੍ਰਭੂ ਵਿੱਚ ਭਰੋਸਾ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਉਸ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਅਤੇ ਉਸ ਵਿੱਚ ਨਿਹਚਾ ਰੱਖਣ ਤੋਂ ਪਹਿਲਾਂ ਉਨ੍ਹਾਂ ਨੂੰ ਪ੍ਰਭੂ ਬਾਰੇ ਸੁਣਨਾ ਚਾਹੀਦਾ। ਅਤੇ ਉਸ ਬਾਰੇ ਸੁਣਨ ਤੋਂ ਪਹਿਲਾਂ ਕਿਸੇ ਨੂੰ ਉਨ੍ਹਾਂ ਨੂੰ ਉਸ ਬਾਰੇ ਦੱਸਣਾ ਚਾਹੀਦਾ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਿਸ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ, ਉਹ ਉਸਦਾ ਨਾਮ ਕਿਵੇਂ ਲੈਣ? ਅਤੇ ਜਿਸ ਦੀ ਖ਼ਬਰ ਸੁਣੀ ਹੀ ਨਹੀਂ, ਉਸ ਉੱਤੇ ਵਿਸ਼ਵਾਸ ਕਿਵੇਂ ਕਰਨ? ਅਤੇ ਪ੍ਰਚਾਰਕ ਤੋਂ ਬਿਨ੍ਹਾਂ ਕਿਵੇਂ ਸੁਣਨ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر جِہدے اُتّے اِیمان نئیں لیائے۔ اوہ اوہدا ناں کِیویں لین گے؟ تے جِہدی بابت اوہناں سُنیا ای نئیں۔ اوہدے اُتّے کِیویں اِیمان لیاؤن؟ تے منادی کرن والے باہجوں کِیویں سُنن۔
Punjabi Standard Bible (Punjabi Standard Bible) 2023
ਪਰ ਜਿਸ ਉੱਤੇ ਉਨ੍ਹਾਂ ਵਿਸ਼ਵਾਸ ਹੀ ਨਹੀਂ ਕੀਤਾ ਉਸ ਨੂੰ ਕਿਵੇਂ ਪੁਕਾਰਨ? ਅਤੇ ਜਿਸ ਦੇ ਬਾਰੇ ਉਨ੍ਹਾਂ ਸੁਣਿਆ ਹੀ ਨਹੀਂ ਉਸ ਉੱਤੇ ਵਿਸ਼ਵਾਸ ਕਿਵੇਂ ਕਰਨ? ਅਤੇ ਜੇ ਕੋਈ ਪ੍ਰਚਾਰ ਹੀ ਨਾ ਕਰੇ ਤਾਂ ਉਹ ਕਿਵੇਂ ਸੁਣਨ?