Romans 10:15 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਜੇ ਲੋਕ ਭੇਜੇ ਨਾ ਜਾਣ ਤਾਂ ਉਹ ਪਰਚਾਰ ਕਿਵੇਂ ਕਰਨ? ਜਿਵੇਂ ਕਿ ਇਹ ਲਿਖਿਆ ਹੈ: “ਉਨ੍ਹਾਂ ਲੋਕਾਂ ਦੇ ਚਰਨ, ਜਿਹੜੇ ਖੁਸ਼ਖਬਰੀ ਦੱਸਣ ਲਈ ਬਾਹਰ ਜਾਂਦੇ ਹਨ, ਸੁੰਦਰ ਹਨ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਸੰਦੇਸ਼ ਕਿਸ ਤਰ੍ਹਾਂ ਸੁਣਾਇਆ ਜਾ ਸਕਦਾ ਹੈ ਜਦੋਂ ਤੱਕ ਕਿ ਸੰਦੇਸ਼ਵਾਹਕ ਹੀ ਨਾ ਭੇਜੇ ਜਾਣ? ਇਸ ਬਾਰੇ ਪਵਿੱਤਰ-ਗ੍ਰੰਥ ਦਾ ਵਚਨ ਹੈ: “ਸ਼ੁਭ ਸਮਾਚਾਰ ਲਿਆਉਣ ਵਾਲਿਆਂ ਦਾ ਆਉਣਾ ਕਿੰਨਾ ਸੁਖਦਾਇਕ ਹੈ!”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਜੇ ਕੋਈ ਭੇਜੇ ਨਾ ਜਾਣ ਤਾਂ ਕੋਈ ਪ੍ਰਚਾਰ ਕਿਵੇਂ ਕਰ ਸਕਦਾ ਹੈ? ਜਿਵੇਂ ਕਿ ਇਹ ਲਿਖਿਆ ਗਿਆ ਹੈ: “ਉਹਨਾਂ ਲੋਕਾਂ ਦੇ ਪੈਰ ਕਿੰਨੇ ਸੋਹਣੇ ਹਨ ਜਿਹੜੇ ਚੰਗੀ ਖੁਸ਼ਖ਼ਬਰੀ ਲਿਆਉਂਦੇ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜੇ ਘੱਲੇ ਨਾ ਜਾਣ ਤਾਂ ਕਿੱਕੁਰ ਪਰਚਾਰ ਕਰਨॽ ਜਿਵੇਂ ਲਿਖਿਆ ਹੋਇਆ ਹੈ ਭਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!।।
Punjabi ERV
ਅਤੇ ਜੇ ਲੋਕ ਭੇਜੇ ਨਾ ਜਾਣ ਤਾਂ ਉਹ ਪਰਚਾਰ ਕਿਵੇਂ ਕਰਨ? ਜਿਵੇਂ ਕਿ ਇਹ ਲਿਖਿਆ ਹੈ: “ਉਨ੍ਹਾਂ ਲੋਕਾਂ ਦੇ ਚਰਨ, ਜਿਹਡ਼ੇ ਖੁਸ਼ ਖਬਰੀ ਦੱਸਣ ਲਈ ਬਾਹਰ ਜਾਂਦੇ ਹਨ, ਸੁੰਦਰ ਹਨ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜੇ ਭੇਜੇ ਨਾ ਜਾਣ ਤਾਂ ਕਿਵੇਂ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ, ਕਿ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ, ਉਹਨਾਂ ਦੇ ਪੈਰ ਕਿੰਨੇ ਸੋਹਣੇ ਹਨ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے گھلّے نا جان اوہ منادی کِیویں کرن؟ جیویں لِکھیا ہویا اے کہے سوہنے اوہناں دے قدم جیہڑے چَنگیاں گلّاں دی خُوشخبری سُنان والے نیں۔
Punjabi Standard Bible (Punjabi Standard Bible) 2023
ਅਤੇ ਜੇ ਭੇਜੇ ਨਾ ਜਾਣ ਤਾਂ ਪ੍ਰਚਾਰ ਕਿਵੇਂ ਕਰਨ? ਜਿਵੇਂ ਲਿਖਿਆ ਹੈ: “ਉਨ੍ਹਾਂ ਦੇ ਚਰਨ ਕਿੰਨੇ ਸੋਹਣੇ ਹਨ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖ਼ਬਰੀ ਸੁਣਾਉਂਦੇ ਹਨ।”