Romans 10:19 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਫ਼ਿਰ ਪੁੱਛਦਾ ਹਾਂ, “ਕੀ ਇਸਰਾਏਲ ਦੇ ਲੋਕ ਇਹ ਨਾ ਸਮਝ ਸੱਕੇ?” ਹਾਂ, ਉਨ੍ਹਾਂ ਨੇ ਸਮਝਿਆ, ਮੂਸਾ ਪਰਮੇਸ਼ੁਰ ਲਈ ਇਹ ਆਖਦਾ ਹੈ: “ਮੈਂ ਉਨ੍ਹਾਂ ਲੋਕਾਂ ਨੂੰ ਈਰਖਾਲੂ ਬਣਾਵਾਂਗਾ ਜੋ ਕੌਮ ਨਹੀਂ ਹਨ। ਤੁਹਾਨੂੰ ਗੁੱਸੇ ਕਰਨ ਲਈ ਮੈਂ ਇੱਕ ਕੌਮ ਦਾ ਇਸਤੇਮਾਲ ਕਰਾਂਗਾ ਜਿਸ ਨੂੰ ਕੋਈ ਸਮਝ ਨਹੀਂ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਂ ਫਿਰ ਪੁੱਛਦਾ ਹਾਂ ਕਿ ਕੀ ਇਸਰਾਏਲ ਨੇ ਇਸ ਨੂੰ ਨਹੀਂ ਸਮਝਿਆ? ਸਾਰਿਆਂ ਤੋਂ ਪਹਿਲਾਂ ਮੂਸਾ ਨੇ ਆਪ ਹੀ ਇਸ ਦਾ ਉੱਤਰ ਦਿੱਤਾ, “ਮੈਂ ਤੁਹਾਡੇ ਦਿਲਾਂ ਵਿੱਚ ਉਹਨਾਂ ਲੋਕਾਂ ਦੇ ਲਈ ਈਰਖਾ ਪੈਦਾ ਕਰਾਂਗਾ, ਜਿਹੜੇ ਅਸਲ ਵਿੱਚ ਮੇਰੀ ਕੌਮ ਨਹੀਂ ਹਨ; ਅਤੇ ਮੈਂ ਤੁਹਾਨੂੰ-ਬੇਸਮਝ ਕੌਮਾਂ ਦੇ ਰਾਹੀਂ ਗੁੱਸਾ ਦੇਵਾਵਾਂਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਫਿਰ ਪੁੱਛਦਾ ਹਾਂ: ਕੀ ਇਸਰਾਏਲੀਆਂ ਨੂੰ ਸਮਝ ਨਹੀਂ ਆਇਆ? ਪਹਿਲਾਂ, ਮੋਸ਼ੇਹ ਕਹਿੰਦਾ ਹੈ, “ਮੈਂ ਤੁਹਾਡੇ ਮਨ ਵਿੱਚ ਉਹਨਾਂ ਲੋਕਾਂ ਦੇ ਲਈ ਈਰਖਾ ਪੈਦਾ ਕਰਾਂਗਾ ਜੋ ਅਸਲ ਵਿੱਚ ਕੌਮ ਨਹੀਂ ਹਨ; ਮੈਂ ਤੁਹਾਨੂੰ ਅਜਿਹੀ ਕੌਮ ਦੁਆਰਾ ਨਾਰਾਜ਼ ਕਰਾਂਗਾ ਜਿਸਦੀ ਕੋਈ ਸਮਝ ਨਹੀਂ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਪਰ ਮੈਂ ਆਖਦਾ ਹਾਂ, ਕੀ ਇਸਰਾਏਲ ਵਾਕਫ਼ ਨਾ ਹੋਇਆॽ ਪਹਿਲਾਂ ਮੂਸਾ ਆਖਦਾ ਹੈ, - ਮੈਂ ਓਹਨਾਂ ਤੋਂ ਜੋ ਕੌਮ ਨਹੀਂ ਹੈ, ਤੁਹਾਨੂੰ ਅਣਖੀ ਬਣਾਵਾਂਗਾ, ਮੈਂ ਮੂਰਖ ਕੌਮ ਤੋਂ ਤੁਹਾਨੂੰ ਗੁੱਸਾ ਚੜ੍ਹਾਵਾਂਗਾ।।
Punjabi ERV
ਮੈਂ ਫ਼ਿਰ ਪੁਛਦਾ ਹਾਂ, “ਕੀ ਇਸਰਾਏਲ ਦੇ ਲੋਕ ਇਹ ਨਾ ਸਮਝ ਸਕੇ?” ਹਾਂ, ਉਨ੍ਹਾਂ ਨੇ ਸਮਝਿਆ, ਮੂਸਾ ਪਰਮੇਸ਼ੁਰ ਲਈ ਇਹ ਆਖਦਾ ਹੈ: “ਮੈਂ ਉਨ੍ਹਾਂ ਲੋਕਾਂ ਨੂੰ ਈਰਖਾਲੂ ਬਣਾਵਾਂਗਾ ਜੋ ਕੌਮ ਨਹੀਂ ਹਨ। ਤੁਹਾਨੂੰ ਗੁੱਸੇ ਕਰਨ ਲਈ ਮੈਂ ਇੱਕ ਕੌਮ ਦਾ ਇਸਤੇਮਾਲ ਕਰਾਂਗਾ ਜਿਸ ਨੂੰ ਕੋਈ ਸਮਝ ਨਹੀਂ ਹੈ।” ਬਿਵਸਥਾ 32:21
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਮੈਂ ਕਹਿੰਦਾ ਹਾਂ, ਕੀ ਇਸਰਾਏਲ ਨਹੀਂ ਸੀ ਜਾਣਦਾ? ਪਹਿਲਾਂ ਤਾਂ ਮੂਸਾ ਕਹਿੰਦਾ ਹੈ, ਮੈਂ ਉਹਨਾਂ ਤੋਂ ਜੋ ਕੌਮ ਨਹੀਂ ਹੈ, ਤੁਹਾਨੂੰ ਈਰਖਾ ਕਰਾਵਾਂਗਾ, ਮੈਂ ਇੱਕ ਮੂਰਖ ਕੌਮ ਦੇ ਦੁਆਰਾ ਤੁਹਾਨੂੰ ਗੁੱਸਾ ਦੁਆਵਾਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر مَیں آکھنا آں۔ اِسرائیل نُوں معلُوم نا ہویا؟ اوّل تے مُوسیٰ آکھدا اے پئی مَیں تُہانوں اوہناں توں جیہڑے قوم نئیں غیرت دواں گا۔ تے نادان قوم توں تُہانوں غُصّہ چڑھاواں گا۔
Punjabi Standard Bible (Punjabi Standard Bible) 2023
ਮੈਂ ਫਿਰ ਕਹਿੰਦਾ ਹਾਂ, ਕੀ ਇਸਰਾਏਲੀ ਨਹੀਂ ਜਾਣਦੇ ਸਨ? ਪਹਿਲਾਂ ਮੂਸਾ ਕਹਿੰਦਾ ਹੈ: ਮੈਂ ਉਨ੍ਹਾਂ ਦੇ ਦੁਆਰਾ ਜਿਹੜੇ ਕੌਮ ਨਹੀਂ ਹਨ, ਤੁਹਾਡੇ ਵਿੱਚ ਈਰਖਾ ਪੈਦਾ ਕਰਾਂਗਾ; ਮੈਂ ਤੁਹਾਨੂੰ ਇੱਕ ਬੇਸਮਝ ਕੌਮ ਦੇ ਦੁਆਰਾ ਕ੍ਰੋਧ ਦੁਆਵਾਂਗਾ।