Romans 10:20 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ਿਰ ਯਸਾਯਾਹ ਨੇ ਇਹ ਨਿਡਰਤਾ ਨਾਲ ਪਰਮੇਸ਼ੁਰ ਨੂੰ ਆਖਿਆ: “ਉਹ ਲੋਕ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਨ੍ਹਾਂ ਨੇ ਮੈਨੂੰ ਲੱਭ ਲਿਆ। ਸਗੋਂ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ ਉਨ੍ਹਾਂ ਤੇ ਮੈਂ ਪਰਗਟ ਹੋਇਆ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਯਸਾਯਾਹ ਨਬੀ ਨੇ ਤਾਂ ਖੁੱਲ੍ਹੇ ਸ਼ਬਦਾਂ ਵਿੱਚ ਇੱਥੋਂ ਤੱਕ ਕਿਹਾ, “ਜਿਹੜੇ ਮੇਰੀ ਖੋਜ ਵਿੱਚ ਨਹੀਂ ਸਨ, ਉਹਨਾਂ ਨੇ ਮੈਨੂੰ ਲੱਭ ਲਿਆ, ਜਿਹਨਾਂ ਨੇ ਮੈਨੂੰ ਪੁੱਛਿਆ ਵੀ ਨਹੀਂ, ਮੈਂ ਉਹਨਾਂ ਉੱਤੇ ਪ੍ਰਗਟ ਹੋਇਆ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਯਸ਼ਾਯਾਹ ਨੇ ਦਲੇਰੀ ਨਾਲ ਕਿਹਾ, “ਮੈਂ ਉਹਨਾਂ ਲੋਕਾਂ ਦੁਆਰਾ ਪਾਇਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ; ਮੈਂ ਆਪਣੇ ਆਪ ਨੂੰ ਉਹਨਾਂ ਲੋਕਾਂ ਨੂੰ ਪ੍ਰਗਟ ਕੀਤਾ ਜਿਨ੍ਹਾਂ ਨੇ ਮੈਨੂੰ ਨਹੀਂ ਕਿਹਾ।”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਯਸਾਯਾਹ ਵੱਡੀ ਦਿਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਮੈਨੂੰ ਨਾ ਭਾਲਿਆ, ਓਹਨਾਂ ਨੂੰ ਮੈਂ ਲੱਭ ਪਿਆ, ਅਤੇ ਜਿਨ੍ਹਾਂ ਮੈਨੂੰ ਨਾ ਪੁੱਛਿਆ, ਮੈਂ ਓਹਨਾਂ ਉੱਤੇ ਪਰਗਟ ਹੋਇਆ।।
Punjabi ERV
ਫ਼ਿਰ ਯਸਾਯਾਹ ਨੇ ਇਹ ਨਿਡਰਤਾ ਨਾਲ ਪਰਮੇਸ਼ੁਰ ਨੂੰ ਆਖਿਆ: “ਉਹ ਲੋਕ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਨ੍ਹਾਂ ਨੇ ਮੈਨੂੰ ਲਭ ਲਿਆ। ਸਗੋਂ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ ਉਨ੍ਹਾਂ ਤੇ ਮੈਂ ਪਰਗਟ ਹੋਇਆ।” ਯਸਾਯਾਹ 65:1
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਯਸਾਯਾਹ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਹਨਾਂ ਨੇ ਮੈਨੂੰ ਪਾ ਲਿਆ, ਅਤੇ ਜਿਨ੍ਹਾਂ ਨੇ ਮੈਨੂੰ ਨਾ ਪੁੱਛਿਆ, ਮੈਂ ਉਹਨਾਂ ਉੱਤੇ ਪਰਗਟ ਹੋਇਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر یسعیاہ بڑا دلیر ہو کے بولدا اے۔ پئی جِنہاں مَینُوں نا لَبّھیا اوہناں مَینُوں لَبّھ لیا تے جِنہاں مَینُوں نا پُچھیا اوہناں اُتّے مَیں ظاہر ہویا۔
Punjabi Standard Bible (Punjabi Standard Bible) 2023
ਫਿਰ ਯਸਾਯਾਹ ਬੜੀ ਦਲੇਰੀ ਨਾਲ ਕਹਿੰਦਾ ਹੈ: ਜਿਨ੍ਹਾਂ ਮੇਰੀ ਖੋਜ ਨਹੀਂ ਕੀਤੀ ਉਨ੍ਹਾਂ ਮੈਨੂੰ ਲੱਭ ਲਿਆ। ਜਿਨ੍ਹਾਂ ਮੇਰੇ ਬਾਰੇ ਪੁੱਛਿਆ ਵੀ ਨਹੀਂ ਉਨ੍ਹਾਂ ਉੱਤੇ ਮੈਂ ਪਰਗਟ ਹੋਇਆ ।