Romans 10:5 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੂਸਾ ਨੇ ਧਰਮੀ ਬਣਨ ਲਈ ਸ਼ਰ੍ਹਾ ਨੂੰ ਮੰਨਣ ਬਾਰੇ ਲਿਖਿਆ ਅਤੇ ਕਿਹਾ, “ਕਿਸੇ ਉਸ ਵਿਅਕਤੀ ਨੂੰ, ਜਿਹੜਾ ਸ਼ਰ੍ਹਾ ਦੁਆਰਾ ਜਿਉਣਾ ਚਾਹੁੰਦਾ ਹੈ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਸ਼ਰ੍ਹਾ ਆਖਦੀ ਹੈ।”
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੂਸਾ ਨੇ ਵਿਵਸਥਾ ਦੇ ਮੰਨਣ ਦੁਆਰਾ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਏ ਜਾਣ ਦੇ ਬਾਰੇ ਇਹ ਲਿਖਿਆ ਹੈ: “ਉਹ ਮਨੁੱਖ, ਜਿਹੜਾ ਵਿਵਸਥਾ ਪੂਰੀ ਕਰਦਾ ਹੈ, ਇਸੇ ਦੁਆਰਾ ਜੀਵਨ ਪ੍ਰਾਪਤ ਕਰੇਗਾ ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੋਸ਼ੇਹ ਨੇ ਇਹ ਉਸ ਧਾਰਮਿਕਤਾ ਬਾਰੇ ਲਿਖਿਆ ਜੋ ਬਿਵਸਥਾ ਅਨੁਸਾਰ ਹੈ: “ਜਿਹੜਾ ਵਿਅਕਤੀ ਇਹ ਬਿਵਸਥਾ ਦੀਆ ਗੱਲਾਂ ਪੂਰਾ ਕਰਦਾ ਹੈ ਉਹ ਇਹਨਾਂ ਦੁਆਰਾ ਜੀਉਂਦਾ ਰਹੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਮੂਸਾ ਲਿਖਦਾ ਹੈ ਭਈ ਜਿਹੜਾ ਮਨੁੱਖ ਉਸ ਧਰਮ ਨੂੰ ਪੂਰਿਆਂ ਕਰਦਾ ਹੈ ਜੋ ਸ਼ਰਾ ਤੋਂ ਹੈ ਉਹ ਉਸ ਨਾਲ ਜੀਵੇਗਾ
Punjabi ERV
ਮੂਸਾ ਨੇ ਧਰਮੀ ਬਣਨ ਲਈ ਸ਼ਰ੍ਹਾ ਨੂੰ ਮੰਨਣ ਬਾਰੇ ਲਿਖਿਆ ਅਤੇ ਕਿਹਾ, “ਕਿਸੇ ਉਸ ਵਿਅਕਤੀ ਨੂੰ, ਜਿਹਡ਼ਾ ਸ਼ਰ੍ਹਾ ਦੁਆਰਾ ਜਿਉਣਾ ਚਾਹੁੰਦਾ ਹੈ ਉਹ ਗੱਲਾਂ ਕਰਨੀਆਂ ਚਾਹੀਦੀਆਂ ਹਨ ਜੋ ਸ਼ਰ੍ਹਾ ਆਖਦੀ ਹੈ।”
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੂਸਾ ਲਿਖਦਾ ਹੈ, ਕਿ ਜਿਹੜਾ ਮਨੁੱਖ ਉਸ ਬਿਵਸਥਾ ਅਨੁਸਾਰ ਧਾਰਮਿਕਤਾ ਨੂੰ ਪੂਰਾ ਕਰਦਾ ਹੈ, ਉਹ ਉਸੇ ਧਾਰਮਿਕਤਾ ਨਾਲ ਜੀਉਂਦਾ ਰਹੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو مُوسیٰ لِکھدا اے۔ پئی جیہڑا جَنا اوس راستبازی نُوں جیہڑی شریعت توں ہوندی اے پُورا کرے اوہ اوہدے سبّب جِیوندا رہے گا۔
Punjabi Standard Bible (Punjabi Standard Bible) 2023
ਮੂਸਾ ਉਸ ਧਾਰਮਿਕਤਾ ਦੇ ਵਿਖੇ ਜੋ ਬਿਵਸਥਾ ਤੋਂ ਹੈ, ਲਿਖਦਾ ਹੈ: “ਜਿਹੜਾ ਮਨੁੱਖ ਇਨ੍ਹਾਂ ਗੱਲਾਂ ਨੂੰ ਪੂਰਾ ਕਰਦਾ ਹੈ ਉਹ ਇਨ੍ਹਾਂ ਤੋਂ ਜੀਵੇਗਾ।”