Romans 10:8 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਦੀ ਜਗ਼੍ਹਾ, ਪੋਥੀ ਆਖਦੀ ਹੈ, “ਪਰਮੇਸ਼ੁਰ ਦੇ ਉਪਦੇਸ਼ ਤੁਹਾਡੇ ਨੇੜੇ ਹਨ। ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹਨ।” ਇਹ ਸਿੱਖਿਆ ਨਿਹਚਾ ਦੀ ਸਿੱਖਿਆ ਹੈ ਜੋ ਅਸੀਂ ਲੋਕਾਂ ਵਿੱਚ ਪੁਕਾਰਦੇ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਸ ਦਾ ਇਹ ਕਹਿਣਾ ਹੈ, “ਪਰਮੇਸ਼ਰ ਦਾ ਸੰਦੇਸ਼ ਤੁਹਾਡੇ ਨੇੜੇ ਹੈ ।” ਉਹ ਤੁਹਾਡੇ ਮੂੰਹ ਅਤੇ ਦਿਲ ਵਿੱਚ ਹੈ ਭਾਵ ਉਹ ਵਿਸ਼ਵਾਸ ਵਾਲਾ ਸੰਦੇਸ਼ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਸਲ ਵਿੱਚ ਇਹ ਕਹਿਣਾ ਹੈ ਕਿ ਪਰਮੇਸ਼ਵਰ ਦੇ ਬਚਨ ਤੁਹਾਡੇ ਨੇੜੇ ਹੈ; ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ, “ਅਰਥਾਤ, ਇਹ ਵਿਸ਼ਵਾਸ ਹੈ ਜੋ ਅਸੀਂ ਪ੍ਰਚਾਰ ਕਰਦੇ ਹਾਂ:
Punjabi Bible 2016 - ਪਵਿੱਤਰ ਬਾਈਬਲ O.V.
ਪਰ ਕੀ ਆਖਦਾ ਹੈॽ ਬਾਣੀ ਤੇਰੇ ਕੋਲ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ। ਇਹ ਤਾਂ ਓਸ ਨਿਹਚਾ ਦੀ ਬਾਣੀ ਹੈ ਜਿਹ ਦਾ ਅਸੀਂ ਪਰਚਾਰ ਕਰਦੇ ਹਾਂ
Punjabi ERV
ਇਸ ਦੀ ਜਗ਼੍ਹਾ, ਪੋਥੀ ਆਖਦੀ ਹੈ, “ਪਰਮੇਸ਼ੁਰ ਦੇ ਉਪਦੇਸ਼ ਤੁਹਾਡੇ ਨੇਡ਼ੇ ਹਨ। ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹਨ।” ਇਹ ਸਿਖਿਆ ਨਿਹਚਾ ਦੀ ਸਿਖਿਆ ਹੈ ਜੋ ਅਸੀਂ ਲੋਕਾਂ ਵਿੱਚ ਪੁਕਾਰਦੇ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਕੀ ਆਖਦਾ ਹੈ? ਬਚਨ ਤੇਰੇ ਕੋਲ ਅਤੇ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ, ਇਹ ਤਾਂ ਉਸ ਵਿਸ਼ਵਾਸ ਦਾ ਬਚਨ ਹੈ, ਜਿਹ ਦਾ ਅਸੀਂ ਪਰਚਾਰ ਕਰਦੇ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر اوہ کِیہ آکھدی اے؟ ایہہ پئی ”کلام تیرے نیڑے اے۔ تیرے مُنھ تے تیرے دِل وِچ اے۔“ ایہہ اوہ اِیمان دا کلام اے۔ جِہدی اسی منادی کرنے آں۔
Punjabi Standard Bible (Punjabi Standard Bible) 2023
ਪਰ ਬਿਵਸਥਾ ਕੀ ਕਹਿੰਦੀ ਹੈ? “ਵਚਨ ਤੇਰੇ ਨੇੜੇ, ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ।” ਇਹ ਵਿਸ਼ਵਾਸ ਦਾ ਉਹੋ ਵਚਨ ਹੈ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ