Romans 11:12 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯਹੂਦੀਆਂ ਦੀ ਗਲਤੀ ਪੂਰੀ ਦੁਨੀਆਂ ਲਈ ਅਸੀਸਾਂ ਦਾ ਕਾਰਣ ਬਣੀ। ਜੋ ਯਹੂਦੀਆਂ ਨੇ ਗੁਆਇਆ ਗੈਰ-ਯਹੂਦੀਆਂ ਲਈ ਮਹਾਨ ਅਸੀਸਾਂ ਲਿਆਇਆ। ਇਸ ਢੰਗ ਨਾਲ, ਦੁਨੀਆਂ ਵਿੱਚ ਉਦੋਂ ਜਦੋਂ ਯਹੂਦੀ ਉਵੇਂ ਦੇ ਲੋਕ ਬਣ ਗਏ ਜੋ ਪਰਮੇਸ਼ੁਰ ਚਾਹੁੰਦਾ ਕਿ ਉਹ ਹੋਣ ਤਾਂ ਹੋਰ ਵੱਧੇਰੇ ਅਸੀਸਾਂ ਹੋਣਗੀਆਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਜੇਕਰ ਇਸ ਤਰ੍ਹਾਂ ਯਹੂਦੀਆਂ ਦਾ ਪਾਪ ਸੰਸਾਰ ਦੇ ਲਈ ਅਸੀਸਾਂ ਦਾ ਕਾਰਨ ਬਣਿਆ ਅਤੇ ਉਹਨਾਂ ਦੀ ਅਸਫਲਤਾ ਪਰਾਈਆਂ ਕੌਮਾਂ ਦੇ ਲਈ ਅਸੀਸਾਂ ਦਾ ਕਾਰਨ ਬਣੀ ਤਾਂ ਫਿਰ ਸਾਰੀ ਇਸਰਾਏਲ ਕੌਮ ਦਾ ਵਾਪਸ ਮੁੜਨਾ ਕਿੰਨੀਆਂ ਜ਼ਿਆਦਾ ਅਸੀਸਾਂ ਦਾ ਕਾਰਨ ਹੋਵੇਗਾ!
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜੇ ਇਸਰਾਏਲ ਦਾ ਪਾਪ ਸੰਸਾਰ ਦੇ ਲਈ ਧਨ ਹੈ, ਅਤੇ ਫਿਰ ਉਹਨਾਂ ਦੀ ਗਿਰਾਵਟ ਗ਼ੈਰ-ਯਹੂਦੀਆਂ ਲਈ ਧਨ ਹੈ, ਤਾਂ ਫਿਰ ਇਸਰਾਏਲ ਕੌਮ ਦਾ ਪੂਰਨ ਤੌਰ ਤੇ ਵਾਪਸ ਮੁੜਨਾ ਕਿੰਨੀ ਵੱਡੀ ਅਮੀਰੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਜੇ ਉਹਨਾਂ ਦੀ ਭੁੱਲ ਸੰਸਾਰ ਦਾ ਧਨ ਅਤੇ ਓਹਨਾਂ ਦਾ ਘਾਟਾ ਪਰਾਈਆਂ ਕੌਮਾਂ ਦਾ ਧਨ ਹੋਇਆ ਤਾਂ ਓਹਨਾਂ ਦੀ ਭਰਪੂਰੀ ਕੀ ਕੁਝ ਨਾ ਹੋਵੇਗੀ!।।
Punjabi ERV
ਯਹੂਦੀਆਂ ਦੀ ਗਲਤੀ ਪੂਰੀ ਦੁਨੀਆਂ ਲਈ ਅਸੀਸਾਂ ਦਾ ਕਾਰਣ ਬਣੀ। ਜੋ ਯਹੂਦੀਆਂ ਨੇ ਗੁਆਇਆ ਗੈਰ-ਯਹੂਦੀਆਂ ਲਈ ਮਹਾਨ ਅਸੀਸਾਂ ਲਿਆਇਆ। ਇਸ ਢੰਗ ਨਾਲ, ਦੁਨੀਆਂ ਵਿੱਚ ਉਦੋਂ ਜਦੋਂ ਯਹੂਦੀ ਉਵੇਂ ਦੇ ਲੋਕ ਬਣ ਗਏ ਜੋ ਪਰਮੇਸ਼ੁਰ ਪਰਮੇਸ਼ੁਰ ਚਾਹੁੰਦਾ ਕਿ ਉਹ ਹੋਣ ਤਾਂ ਹੋਰ ਵਧੇਰੇ ਅਸੀਸਾਂ ਹੋਣਗੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜੇ ਉਹਨਾਂ ਦੀ ਭੁੱਲ ਸੰਸਾਰ ਦਾ ਧਨ ਅਤੇ ਉਹਨਾਂ ਦਾ ਘਾਟਾ, ਪਰਾਈਆਂ ਕੌਮਾਂ ਦੇ ਲਈ ਧਨ ਦਾ ਕਾਰਨ ਹੋਇਆ ਤਾਂ ਉਹਨਾਂ ਦੀ ਭਰਪੂਰੀ ਕੀ ਕੁਝ ਨਾ ਹੋਵੇਗੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جے اوہناں دی بُھل دُنیا وی دَولت ہوئی تے اوہناں دا گھٹنا غیر قوماں دی دَولت ہوئی۔ تے اوہناں دا وَدھنا ضرُور ای اوہناں دی دَولت دا سبّب ہوئے گا۔
Punjabi Standard Bible (Punjabi Standard Bible) 2023
ਸੋ ਜੇ ਉਨ੍ਹਾਂ ਦੇ ਅਪਰਾਧ ਤੋਂ ਸੰਸਾਰ ਨੂੰ ਵੱਡਾ ਲਾਭ ਅਤੇ ਉਨ੍ਹਾਂ ਦੀ ਅਸਫਲਤਾ ਤੋਂ ਪਰਾਈਆਂ ਕੌਮਾਂ ਨੂੰ ਵੱਡਾ ਲਾਭ ਹੋਇਆ ਤਾਂ ਉਨ੍ਹਾਂ ਦੀ ਭਰਪੂਰੀ ਤੋਂ ਕੀ ਕੁਝ ਨਾ ਹੋਵੇਗਾ!