Romans 11:17 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਹ ਇਵੇਂ ਹੈ ਜਿਵੇਂ ਕਿ ਜੈਤੂਨ ਦੇ ਦਰੱਖਤ ਦੀਆਂ ਕੁਝ ਟਹਿਣੀਆਂ ਤੋੜ ਦਿੱਤੀਆਂ ਗਈਆਂ ਹੋਣ, ਅਤੇ ਜੰਗਲੀ ਜੈਤੂਨ ਦੇ ਦਰੱਖਤ ਦੀਆਂ ਟਹਿਣੀਆਂ ਨੂੰ ਪਹਿਲੇ ਜੈਤੂਨ ਦੇ ਦਰੱਖਤ ਨਾਲ ਲਾ ਦਿੱਤਾ ਹੋਵੇ। ਤੁਸੀਂ ਗੈਰ ਯਹੂਦੀ, ਜੋ ਜੰਗਲੀ ਟਹਿਣੀਆਂ ਵਾਂਗ ਹੋ, ਹੁਣ ਪਹਿਲੇ ਦਰੱਖਤ ਦੀ ਤਾਕਤ ਅਤੇ ਜੀਵਨ ਨੂੰ ਸਾਂਝਾ ਕਰ ਰਹੇ ਹੋ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜ਼ੈਤੂਨ ਦੇ ਰੁੱਖ ਦੀਆਂ ਕੁਝ ਟਹਿਣੀਆਂ ਟੁੱਟ ਗਈਆਂ ਅਤੇ ਉਹਨਾਂ ਦੀ ਥਾਂ ਤੁਸੀਂ, ਜੰਗਲੀ ਜ਼ੈਤੂਨ ਦੀਆਂ ਟਹਿਣੀਆਂ ਵਾਂਗ ਪਿਓਂਦ ਲਾ ਦਿੱਤੇ ਗਏ ਅਤੇ ਇਸ ਤਰ੍ਹਾਂ ਤੁਸੀਂ ਅਸਲੀ ਜ਼ੈਤੂਨ ਦੀ ਜੜ੍ਹ ਅਤੇ ਤਣੇ ਦੇ ਰਸ ਦੇ ਹਿੱਸੇਦਾਰ ਬਣੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਜੇ ਕੁਝ ਟਹਿਣੀਆਂ ਤੋੜੀਆਂ ਗਈਆਂ ਹਨ ਅਤੇ ਤੁਸੀਂ, ਇੱਕ ਜੰਗਲੀ ਜ਼ੈਤੂਨ ਹੋਣ ਦੇ ਨਾਤੇ, ਉਹਨਾਂ ਵਿੱਚ ਅਤੇ ਉਹਨਾਂ ਦੇ ਨਾਲ, ਜ਼ੈਤੂਨ ਦੇ ਦਰੱਖਤ ਦੀ ਜੜ੍ਹ ਦਾ ਹਿੱਸਾ ਬਣ ਗਏ ਹੋ, ਤਾਂ ਤੁਸੀਂ ਪੌਸ਼ਟਿਕ ਤੱਤ ਦੇ ਹਿੱਸੇਦਾਰ ਬਣ ਗਏ ਹੋ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜੇ ਡਾਲੀਆਂ ਵਿੱਚੋਂ ਕਈਕੁ ਤੋੜੀਆਂ ਗਈਆਂ ਅਤੇ ਤੂੰ ਜਿਹੜਾ ਜੰਗਲੀ ਜ਼ੈਤੂਨ ਸੈਂ ਓਹਨਾਂ ਵਿੱਚ ਪੇਉਂਦ ਚਾੜ੍ਹਿਆ ਗਿਆ ਅਤੇ ਜ਼ੈਤੂਨ ਦੀ ਜੜ੍ਹ ਦੇ ਰਸ ਦਾ ਸਾਂਝੀ ਹੋਇਆ ਹੈਂ
Punjabi ERV
ਇਹ ਇਵੇਂ ਹੈ ਜਿਵੇਂ ਕਿ ਜੈਤੂਨ ਦੇ ਦਰਖਤ ਦੀਆਂ ਕੁਝ ਟਹਿਣੀਆਂ ਤੋਡ਼ ਦਿੱਤੀ ਗਈਆਂ ਹੋਣ, ਅਤੇ ਜੰਗਲੀ ਜੈਤੂਨ ਦੇ ਦਰਖਤ ਦੀਆਂ ਟਹਿਣੀਆਂ ਨੂੰ ਪਹਿਲੇ ਜੈਤੂਨ ਦੇ ਦਰਖਤ ਨਾਲ ਲਾ ਦਿੱਤਾ ਹੋਵੇ। ਤੁਸੀਂ ਗੈਰ ਯਹੂਦੀ, ਜੋ ਜੰਗਲੀ ਟਹਿਣੀਆਂ ਵਾਂਗ ਹੋ, ਹੁਣ ਪਹਿਲੇ ਦਰਖਤ ਦੀ ਤਾਕਤ ਅਤੇ ਜੀਵਨ ਨੂੰ ਸਾਂਝਾ ਕਰ ਰਹੇ ਹੋ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜੇ ਟਹਿਣੀਆਂ ਵਿੱਚੋਂ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜੋ ਜੰਗਲੀ ਜ਼ੈਤੂਨ ਸੀ, ਉਹਨਾਂ ਦੀ ਥਾਂ ਪੇਉਂਦ ਕੀਤਾ ਗਿਆ, ਅਤੇ ਜ਼ੈਤੂਨ ਦੀ ਜੜ੍ਹ ਦੇ ਰਸ ਦਾ ਸਾਂਝੀ ਹੋਇਆ ਹੈਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر جے ٹہنِیاں وِچوں کئی اِک بَھن کے سُٹِّیاں گِئیاں تے تُوں جنگلی زَیتُون ہو کے اوہناں دے وِچ پَیوند کِیتا گیا۔ تے اوہناں دے نال زَیتُون دی تھندی جڑ دا سانجھی بن گیا۔
Punjabi Standard Bible (Punjabi Standard Bible) 2023
ਪਰ ਜੇਕਰ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜਿਹੜਾ ਕਿ ਜੰਗਲੀ ਜ਼ੈਤੂਨ ਹੋ ਕੇ ਉਨ੍ਹਾਂ ਵਿੱਚ ਪਿਓਂਦ ਚਾੜ੍ਹਿਆ ਗਿਆ ਅਤੇ ਹੁਣ ਜ਼ੈਤੂਨ ਦੀ ਜੜ੍ਹ ਤੋਂ ਮਿਲਣ ਵਾਲੀ ਖੁਰਾਕ ਦਾ ਸਾਂਝੀ ਹੋਇਆ