Romans 11:18 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਕਰਕੇ ਘਮੰਡ ਨਾ ਕਰੋ ਕਿ ਤੁਸੀਂ ਉਨ੍ਹਾਂ ਟੁੱਟੀਆਂ ਹੋਈਆਂ ਟਹਿਣੀਆਂ ਨਾਲੋਂ ਉੱਤਮ ਹੋ। ਤੁਹਾਡੇ ਘਮੰਡ ਕਰਨ ਦੀ ਕੋਈ ਵਜਹ ਨਹੀਂ ਹੈ। ਕਿਉਂਕਿ ਇਹ ਤੁਸੀਂ ਨਹੀਂ ਹੋ, ਜੋ ਟਹਿਣੀ ਰੁੱਖ ਨੂੰ ਜੀਵਨ ਦਿੰਦੀ ਹੈ, ਇਹ ਜੜ ਹੈ ਜੋ ਤੁਹਾਨੂੰ ਜੀਵਨ ਦਿੰਦੀ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹਨਾਂ ਟਹਿਣੀਆਂ ਉੱਤੇ ਹੰਕਾਰ ਨਾ ਕਰਨਾ ਪਰ ਜੇਕਰ ਹੰਕਾਰ ਕਰਨਾ ਹੀ ਚਾਹੋ ਤਾਂ ਇਹ ਯਾਦ ਰੱਖਣਾ ਕਿ ਤੁਸੀਂ ਜੜ੍ਹ ਉੱਤੇ ਨਿਰਭਰ ਹੋ, ਨਾ ਕਿ ਜੜ੍ਹ ਤੁਹਾਡੇ ਉੱਤੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਉਹਨਾਂ ਟਹਿਣੀਆਂ ਉੱਤੇ ਮਾਣ ਨਾ ਕਰੋ। ਜੇ ਤੁਸੀਂ ਮਾਣ ਕਰਨਾ ਹੈ ਤਾਂ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਜੜ੍ਹ ਨਹੀਂ ਹੋ ਜੋ ਪਾਲਣਹਾਰ ਹੈ, ਪਰ ਇਹ ਉਹ ਜੜ੍ਹ ਹੈ ਜੋ ਤੁਹਾਡੀ ਪਾਲਣ ਪੋਸ਼ਣ ਕਰਦੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਉਨ੍ਹਾਂ ਡਾਲੀਆਂ ਉੱਤੇ ਘਮੰਡ ਨਾ ਕਰ ਅਤੇ ਭਾਵੇਂ ਤੂੰ ਘਮੁੰਡ ਕਰੇਂ ਤਾਂ ਵੀ ਤੂੰ ਜੜ੍ਹ ਨੂੰ ਨਹੀਂ ਸਮ੍ਹਾਲਦਾ ਪਰ ਜੜ੍ਹ ਤੈਨੂੰ ਸਮ੍ਹਾਲਦੀ ਹੈ
Punjabi ERV
ਇਸ ਕਰਕੇ ਘਮੰਡ ਨਾ ਕਰੋ ਕਿ ਤੁਸੀਂ ਉਨ੍ਹਾਂ ਟੁਟ੍ਟੀਆਂ ਹੋਈਆਂ ਟਹਿਣੀਆਂ ਨਾਲੋਂ ਉੱਤਮ ਹੋ। ਤੁਹਾਡੇ ਘਮੰਡ ਕਰਨ ਦੀ ਕੋਈ ਵਜਹ ਨਹੀਂ ਹੈ। ਕਿਉਂਕਿ ਇਹ ਤੁਸੀਂ ਨਹੀਂ ਹੋ, ਜੋ ਟਹਿਣੀ ਰੁੱਖ ਨੂੰ ਜੀਵਨ ਦਿੰਦੀ ਹੈ, ਇਹ ਜਢ਼ ਹੈਜੋ ਤੁਹਾਨੂੰ ਜੀਵਨ ਦਿੰਦੀ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਉਨ੍ਹਾਂ ਟਹਿਣੀਆਂ ਉੱਤੇ ਘਮੰਡ ਨਾ ਕਰ ਅਤੇ ਭਾਵੇਂ ਤੂੰ ਘਮੰਡ ਕਰੇਂ ਤਾਂ ਵੀ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ ਪਰ ਜੜ੍ਹ ਤੈਨੂੰ ਸੰਭਾਲਦੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ٹہنِیاں اُتّے نا آکڑ۔ پر جے تُوں آکڑیں گا وی تے تُوں جڑ نُوں نئیں سنبھالدا پر جڑ تینُوں سنبھالدی اے۔
Punjabi Standard Bible (Punjabi Standard Bible) 2023
ਤਾਂ ਟਹਿਣੀਆਂ ਦੇ ਵਿਰੁੱਧ ਘਮੰਡ ਨਾ ਕਰ। ਪਰ ਜੇ ਘਮੰਡ ਕਰਦਾ ਹੈਂ ਤਾਂ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ।