Romans 11:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਸੱਚ ਹੈ ਕਿ ਉਹ ਉਨ੍ਹਾਂ ਦੀ ਬੇਪਰਤੀਤੀ ਕਾਰਣ ਤੋੜਿਆਂ ਗਈਆਂ ਸਨ। ਜਿਵੇਂ ਤੇਰੇ ਲਈ, ਤੂੰ ਉਸ ਰੁੱਖ ਤੇ ਅਪਣੀ ਵਿਸ਼ਵਾਸ ਕਾਰਣ ਠਹਿਰਿਆ ਹੈਂ। ਘਮੰਡ ਨਾ ਕਰ ਸਗੋਂ ਡਰ ਕੇ ਰਹਿ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਠੀਕ ਹੈ । ਉਹ ਤੋੜੇ ਗਏ ਕਿਉਂਕਿ ਉਹਨਾਂ ਨੇ ਵਿਸ਼ਵਾਸ ਨਾ ਕੀਤਾ । ਪਰ ਤੂੰ ਕਾਇਮ ਹੈਂ ਕਿਉਂਕਿ ਤੂੰ ਵਿਸ਼ਵਾਸ ਕੀਤਾ । ਪਰ ਇਸ ਉੱਤੇ ਹੰਕਾਰ ਨਾ ਕਰ, ਸਗੋਂ ਡਰ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਹ ਠੀਕ ਹੈ ਉਹ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ ਪਰ ਤੁਸੀਂ ਵਿਸ਼ਵਾਸ ਵਿੱਚ ਖੜੇ ਹੋ। ਇਸ ਲਈ ਹੰਕਾਰੀ ਨਾ ਬਣੋ, ਸਗੋਂ ਡਰੋਂ।
Punjabi Bible 2016 - ਪਵਿੱਤਰ ਬਾਈਬਲ O.V.
ਹੱਛਾ ਓਹ ਤਾਂ ਬੇਪਰਤੀਤੀ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਪਰਤੀਤ ਹੀ ਦੇ ਕਾਰਨ ਖਲੋਤਾ ਹੈਂ। ਗਰਬ ਨਾ ਕਰ ਸਗੋਂ ਡਰ
Punjabi ERV
ਇਹ ਸੱਚ ਹੈ ਕਿ ਉਹ ਉਨ੍ਹਾਂ ਦੀ ਅਨਾਸਥਾ ਕਾਰਣ ਤੋਡ਼ਿਆਂ ਗਈਆਂ ਸਨ। ਜਿਵੇਂ ਤੇਰੇ ਲਈ, ਤੂੰ ਉਸ ਰੁੱਖ ਤੇ ਅਪਣੀ ਆਸਥਾ ਕਾਰਣ ਠਹਿਰਿਆ ਹੈਂ। ਘਮੰਡ ਨਾ ਕਰ ਸਗੋਂ ਡਰ ਕੇ ਰਹਿ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅੱਛਾ, ਉਹ ਤਾਂ ਅਵਿਸ਼ਵਾਸ ਦੇ ਕਾਰਨ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਅਭਮਾਨ ਨਾ ਕਰ ਸਗੋਂ ਡਰ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہَچھّا اوہ تے بے اِیمانی دے سبّب بَھن کے سُٹِّیاں گِئیاں۔ تے تُوں اپنے اِیمان دے سبّب کھلوتا ایں۔ مغرُور نا بن سگوں ڈر۔
Punjabi Standard Bible (Punjabi Standard Bible) 2023
ਠੀਕ ਹੈ; ਉਹ ਤਾਂ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ, ਪਰ ਤੂੰ ਵਿਸ਼ਵਾਸ ਦੇ ਕਰਕੇ ਕਾਇਮ ਹੈਂ; ਸੋ ਹੰਕਾਰੀ ਨਾ ਬਣ, ਸਗੋਂ ਡਰ।