Romans 11:22 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਵੇਖ ਪਰਮੇਸ਼ੁਰ ਕਿੰਨਾ ਦਿਆਲੂ ਹੈ, ਅਤੇ ਉਹ ਕਿੰਨਾ ਸਖਤ ਵੀ ਹੈ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ ਜੋ ਉਸ ਨੂੰ ਮੰਨਣੋ ਹਟ ਜਾਂਦੇ ਹਨ, ਪਰ ਪਰਮੇਸ਼ੁਰ ਤੇਰੇ ਲਈ ਦਿਆਲੂ ਹੋਵੇਗਾ ਜੇਕਰ ਤੂੰ ਉਸਦੀ ਮਿਹਰ ਵਿੱਚ ਸਥਿਰ ਰਹੇਂ। ਨਹੀਂ ਤਾਂ ਤੂੰ ਵੀ ਦਰੱਖਤ ਤੋਂ ਵੱਢ ਦਿੱਤਾ ਜਾਵੇਂਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰਮੇਸ਼ਰ ਦੀ ਕਿਰਪਾਲਤਾ ਅਤੇ ਕਠੋਰਤਾ ਦੋਨਾਂ ਉੱਤੇ ਧਿਆਨ ਦੇਵੋ । ਉਹ ਉਹਨਾਂ ਦੇ ਨਾਲ ਕਠੋਰ ਹਨ ਜੋ ਡਿੱਗ ਗਏ ਹਨ ਪਰ ਤੁਹਾਡੇ ਉੱਤੇ ਕਿਰਪਾਲੂ ਹਨ ਜੇਕਰ ਤੁਸੀਂ ਉਹਨਾਂ ਦੀ ਕਿਰਪਾ ਦੇ ਪਾਤਰ ਬਣੇ ਰਹੋ, ਨਹੀਂ ਤਾਂ ਤੁਸੀਂ ਵੀ ਕੱਟ ਦਿੱਤੇ ਜਾਵੋਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਪਰਮੇਸ਼ਵਰ ਦੀ ਦਯਾ ਅਤੇ ਕਠੋਰਤਾ ਤੇ ਵਿਚਾਰ ਕਰੋ। ਡਿੱਗਣ ਵਾਲਿਆਂ ਲਈ ਪਰਮੇਸ਼ਵਰ ਦੀ ਕਠੋਰਤਾ, ਪਰ ਤੁਹਾਡੇ ਉੱਤੇ ਦਯਾ ਹੋਈ ਹੈ। ਇਸ ਲਈ ਤੁਸੀਂ ਲਗਾਤਾਰ ਉਸਦੀ ਦਯਾ ਵਿੱਚ ਬਣੇ ਰਹੋ। ਨਹੀਂ ਤਾਂ ਤੁਹਾਨੂੰ ਵੀ ਕੱਟ ਦਿੱਤਾ ਜਾਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਸੋ ਪਰਮੇਸ਼ੁਰ ਦੀ ਦਿਆਲਗੀ ਅਤੇ ਕਰੜਾਈ ਵੇਖ । ਕਰੜਾਈ ਓਹਨਾਂ ਉੱਤੇ ਜਿਹੜੇ ਡਿੱਗ ਪਏ ਹਨ ਪਰ ਪਰਮੇਸ਼ੁਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇਂ। ਨਹੀਂ ਤਾਂ ਤੂੰ ਭੀ ਵੱਢਿਆ ਜਾਵੇਂਗਾ
Punjabi ERV
ਤਾਂ ਵੇਖ ਪਰੇਸ਼ੁਰ ਕਿੰਨਾ ਦਿਆਲੂ ਹੈ, ਅਤੇ ਉਹ ਕਿੰਨਾ ਸਖਤ ਵੀ ਹੈ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ ਜੋ ਉਸਨੂੰ ਮੰਨਣੋ ਹਟ ਜਾਂਦੇ ਹਨ, ਪਰ ਪਰਮੇਸ਼ੁਰ ਤੇਰੇ ਲਈ ਦਿਆਲੂ ਹੋਵੇਗਾ ਜੇਕਰ ਤੂੰ ਉਸਦੀ ਮਿਹਰ ਵਿੱਚ ਸਥਿਰ ਰਹੇਂ। ਨਹੀਂ ਤਾਂ ਤੂੰ ਵੀ ਦਰਖਤ ਤੋਂ ਵਢ ਦਿੱਤਾ ਜਾਵੇਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਸੋ ਪਰਮੇਸ਼ੁਰ ਦੀ ਦਿਆਲਗੀ ਅਤੇ ਸਖਤੀ ਨੂੰ ਵੇਖ। ਸਖਤੀ ਉਹਨਾਂ ਉੱਤੇ ਜਿਹੜੇ ਡਿੱਗ ਪਏ ਹਨ, ਪਰ ਪਰਮੇਸ਼ੁਰ ਦੀ ਦਿਆਲਗੀ ਤੇਰੇ ਉੱਤੇ ਜੇ ਤੂੰ ਉਹ ਦੀ ਦਿਆਲਗੀ ਵਿੱਚ ਟਿਕਿਆ ਰਹੇ। ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو خُدا دی مِہربانی تے سختی دیکھ ڈِگّن والیاں اُتّے سختی پر تیرے اُتّے مِہربانی خُدا دی۔ پئی جے تُوں اوہدی مِہربانی اُتّے ٹِکیا رہَیں۔ نئیں تے تُوں وی وَڈّھ سُٹّیا جائیں گا۔
Punjabi Standard Bible (Punjabi Standard Bible) 2023
ਇਸ ਲਈ ਪਰਮੇਸ਼ਰ ਦੀ ਦਿਆਲਗੀ ਅਤੇ ਸਖ਼ਤੀ ਨੂੰ ਵੇਖ; ਸਖ਼ਤੀ ਉਨ੍ਹਾਂ ਉੱਤੇ ਜਿਹੜੇ ਡਿੱਗ ਪਏ, ਪਰ ਪਰਮੇਸ਼ਰ ਦੀ ਦਿਆਲਗੀ ਤੇਰੇ ਉੱਤੇ, ਜੇ ਤੂੰ ਉਸ ਦੀ ਦਿਆਲਗੀ ਵਿੱਚ ਬਣਿਆ ਰਹੇਂ, ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ;