Romans 11:24 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਜੰਗਲੀ ਟਹਿਣੀ ਲਈ ਇੱਕ ਚੰਗੇ ਜੈਤੂਨ ਦੇ ਦਰੱਖਤ ਦੀ ਟਹਿਣੀ ਨਾਲ ਪਿਉਂਦ ਲਾਉਣੀ ਕੁਦਰਤੀ ਨਹੀਂ ਹੈ। ਪਰ ਤੁਸੀਂ ਗੈਰ ਯਹੂਦੀ ਉਨ੍ਹਾਂ ਟਹਿਣੀਆਂ ਵਾਂਗ ਹੋ ਜਿਹੜੀਆਂ ਜੰਗਲੀ ਜੈਤੂਨ ਦੇ ਦਰੱਖਤ ਤੋਂ ਵੱਢੀਆਂ ਗਈਆਂ ਹਨ। ਅਤੇ ਇੱਕ ਵੱਧੀਆਂ ਜੈਤੂਨ ਦੇ ਦਰੱਖਤ ਦੀ ਪਿਉਂਦ ਲਾਈਆਂ ਗਈਆਂ ਹੋ। ਪਰ ਉਹ ਯਹੂਦੀ ਉਨ੍ਹਾਂ ਟਹਿਣੀਆਂ ਵਰਗੇ ਹਨ ਜੋ ਚੰਗੇ ਦਰੱਖਤ ਤੇ ਉੱਗੀਆਂ। ਇਸ ਲਈ ਨਿਸ਼ਚਿਤ ਹੀ ਉਹ ਆਪਣੇ ਦਰੱਖਤ ਦੀ ਪਿਉਂਦ ਦੁਬਾਰਾ ਲਾਈਆਂ ਜਾ ਸੱਕਦੀਆਂ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਕਿਉਂਕਿ ਜੇਕਰ ਤੁਸੀਂ ਜਿਹੜੇ ਜੰਗਲੀ ਜ਼ੈਤੂਨ ਦੀਆਂ ਟਹਿਣੀਆਂ ਵਰਗੇ ਹੋ ਅਤੇ ਵੱਢੇ ਜਾਣ ਦੇ ਬਾਅਦ ਅਸਲੀ ਜ਼ੈਤੂਨ ਦੇ ਨਾਲ ਪਿਓਂਦ ਕੀਤੇ ਗਏ ਹੋ ਤਾਂ ਯਹੂਦੀ, ਜਿਹੜੇ ਅਸਲੀ ਜ਼ੈਤੂਨ ਦੀਆਂ ਟਹਿਣੀਆਂ ਵਰਗੇ ਹਨ, ਪਰਮੇਸ਼ਰ ਦੇ ਲਈ ਉਹਨਾਂ ਦੀ ਆਪਣੇ ਹੀ ਰੁੱਖ ਨਾਲ ਪਿਓਂਦ ਲਾਉਣੀ ਕਿੰਨੀ ਸੌਖੀ ਹੋਵੇਗੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਤਰ੍ਹਾਂ ਜੇ ਤੁਸੀਂ ਉਸ ਜ਼ੈਤੂਨ ਦੇ ਰੁੱਖ ਨਾਲੋਂ ਕੱਟੇ ਗਏ ਜੋ ਕਿ ਕੁਦਰਤ ਸੁਭਾਉ ਤੇ ਜੰਗਲੀ ਹੈ ਅਤੇ ਚੰਗੇ ਜ਼ੈਤੂਨ ਦਾ ਹਿੱਸਾ ਬਣ ਗਏ ਜੋ ਕਿ ਕੁਦਰਤ ਦੇ ਵਿਰੁੱਧ ਹੈ। ਫਿਰ ਕਿੰਨੀ ਅਸਾਨੀ ਨਾਲ ਉਹ ਟਹਿਣੀਆਂ, ਜੋ ਕੁਦਰਤੀ ਹਨ ਆਪਣੇ ਅਸਲੀ ਜ਼ੈਤੂਨ ਦੇ ਰੁੱਖ ਨਾਲ ਜੋੜੀਆ ਜਾਣਗੀਆਂ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਢਿਆ ਗਿਆ ਜਿਹੜਾ ਸੁਭਾਉ ਕਰਕੇ ਜੰਗਲੀ ਅਤੇ ਸੁਭਾਉ ਦੇ ਵਿਰੁੱਧ ਚੰਗੇ ਜ਼ੈਤੂਨ ਦੇ ਰੁੱਖ ਨੂੰ ਪੇਉਂਦ ਚਾੜ੍ਹਿਆ ਗਿਆ ਤਾਂ ਏਹ ਜਿਹੜੀਆਂ ਅਸਲੀ ਡਾਲੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਨੂੰ ਕਿੰਨਾਕੁ ਵਧ ਕੇ ਪੇਉਂਦ ਨਾ ਚਾੜ੍ਹੀਆਂ ਜਾਣਗੀਆਂ।।
Punjabi ERV
ਜੰਗਲੀ ਟਹਿਣੀ ਲਈ ਇੱਕ ਚੰਗੇ ਜੈਤੂਨ ਦੇ ਦਰਖਤ ਦੀ ਟਹਿਣੀ ਨਾਲ ਪੋਉਂਦ ਲਾਉਣੀ ਕੁਦਰਤੀ ਨਹੀਂ ਹੈ। ਪਰ ਤੁਸੀਂ ਗੈਰ ਯਹੂਦੀ ਉਨ੍ਹਾਂ ਟਹਿਣੀਆਂ ਵਾਂਗ ਹੋ ਜਿਹਡ਼ੀਆਂ ਜੰਗਲੀ ਜੈਤੂਨ ਦੇ ਦਰਖਤ ਤੋਂ ਵਢੀਆਂ ਗਈਆਂ ਹਨ। ਅਤੇ ਇੱਕ ਵਧੀਆਂ ਜੈਤੂਨ ਦੇ ਦਰਖਤ ਦੀ ਪਿਉਂਦ ਲਾਈਆਂ ਗਈਆਂ ਹੋ। ਪਰ ਉਹ ਯਹੂਦੀ ਉਨ੍ਹਾਂ ਟਹਿਣੀਆਂ ਵਰਗੇ ਹਨ ਜੋ ਚੰਗੇ ਦਰਖਤ ਤੇ ਉਗ੍ਗੀਆਂ। ਇਸ ਲਈ ਨਿਸ਼ਚਿਤ ਹੀ ਉਹ ਆਪਣੇ ਦਰਖਤ ਦੀ ਪਿਉਂਦ ਦੋਬਾਰਾ ਲਾਈਆਂ ਜਾ ਸਕਦੀਆਂ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਰੁੱਖ ਨਾਲੋਂ ਵੱਡਿਆ ਗਿਆ, ਜੋ ਅਸਲ ਵਿੱਚ ਜੰਗਲੀ ਹੈਂ, ਅਤੇ ਸੁਭਾਓ ਦੇ ਵਿਰੁੱਧ ਚੰਗੇ ਜ਼ੈਤੂਨ, ਦੇ ਰੁੱਖ ਵਿੱਚ ਪੇਉਂਦ ਕੀਤਾ ਗਿਆ, ਤਾਂ ਇਹ ਜੋ ਅਸਲੀ ਟਹਿਣੀਆਂ ਹਨ ਆਪਣੇ ਹੀ ਜ਼ੈਤੂਨ ਦੇ ਰੁੱਖ ਵਿੱਚ ਕਿੰਨ੍ਹਾਂ ਵੱਧ ਕੇ ਪੇਉਂਦ ਨਾ ਕੀਤੀਆਂ ਜਾਣਗੀਆਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو جے تُوں اوس رُکھّ نالوں جیہڑا اصلی جنگلی زَیتُون اے۔ وَڈّھیا گِیؤں۔ تے اصل دے برخلاف چنگے زَیتُون اُتّے پَیوند کِیتا گِیؤں۔ تے اوہ جیہڑیاں اصلی ٹہنِیاں نیں اپنے زَیتُون دے رُکھّ وِچ ضرُور ای پَیوند کِیتیاں جان گِیئاں۔
Punjabi Standard Bible (Punjabi Standard Bible) 2023
ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਦਰਖ਼ਤ ਨਾਲੋਂ ਜੋ ਕੁਦਰਤੀ ਤੌਰ 'ਤੇ ਜੰਗਲੀ ਹੈ, ਕੱਟੇ ਜਾ ਕੇ ਕੁਦਰਤ ਦੇ ਉਲਟ ਚੰਗੇ ਜ਼ੈਤੂਨ ਵਿੱਚ ਪਿਓਂਦ ਚਾੜ੍ਹਿਆ ਗਿਆ ਹੈਂ ਤਾਂ ਇਹ ਟਹਿਣੀਆਂ ਆਪਣੇ ਅਸਲੀ ਜ਼ੈਤੂਨ ਦੇ ਦਰਖ਼ਤ ਵਿੱਚ ਕਿੰਨਾ ਵਧਕੇ ਪਿਉਂਦ ਚਾੜ੍ਹੀਆਂ ਜਾਣਗੀਆਂ।