Romans 11:28 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਯਹੂਦੀਆਂ ਨੇ ਖੁਸ਼ਖਬਰੀ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਉਹ ਪਰਮੇਸ਼ੁਰ ਦੇ ਵੈਰੀ ਹੋ ਗਏ। ਇਹ ਤੁਹਾਡੇ ਨਾਲ ਗੈਰ ਯਹੂਦੀਆਂ ਨੂੰ ਮਦਦ ਕਰਨ ਲਈ ਵਾਪਰਿਆ। ਪਰ ਯਹੂਦੀ ਪਰਮੇਸ਼ੁਰ ਦੁਆਰਾ ਚੁਣੇ ਹੋਏ ਲੋਕ ਹਨ। ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਉਨ੍ਹਾਂ ਵਾਇਦਿਆ ਖਾਤਰ ਪ੍ਰੇਮ ਕਰਦਾ ਹੈ ਜੋ ਉਸ ਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਕੀਤੇ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਜਿੱਥੋਂ ਤੱਕ ਸ਼ੁਭ ਸਮਾਚਾਰ ਦਾ ਪ੍ਰਸ਼ਨ ਹੈ, ਯਹੂਦੀ ਲੋਕ ਤੁਹਾਡੀ ਖ਼ਾਤਰ ਇਸ ਸਮੇਂ ਪਰਮੇਸ਼ਰ ਦੇ ਵੈਰੀ ਹਨ, ਪਰ ਆਪਣੀ ਚੋਣ ਦੇ ਕਾਰਨ ਅਤੇ ਪੁਰਖਿਆਂ ਦੀ ਖ਼ਾਤਰ ਉਹ ਉਹਨਾਂ ਨੂੰ ਅਜੇ ਵੀ ਪਿਆਰ ਕਰਦੇ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿੱਥੋਂ ਤੱਕ ਖੁਸ਼ਖ਼ਬਰੀ ਦਾ ਪ੍ਰਸ਼ਨ ਹੈ, ਇਸਰਾਏਲ ਦੇ ਲੋਕ ਤੁਹਾਡੇ ਕਾਰਨ ਪਰਮੇਸ਼ਵਰ ਦੇ ਦੁਸ਼ਮਣ ਹਨ; ਪਰ ਜਿੱਥੋਂ ਤੱਕ ਚੋਣ ਦਾ ਪ੍ਰਸ਼ਨ ਹੈ, ਪਰਮੇਸ਼ਵਰ ਅਜੇ ਵੀ ਉਹਨਾਂ ਨੂੰ ਉਹਨਾਂ ਦੇ ਪਿਉ-ਦਾਦਿਆਂ ਕਰਕੇ ਪਿਆਰ ਕਰਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਇੰਜੀਲ ਦੇ ਅਨੁਸਾਰ ਓਹ ਤੁਹਾਡੇ ਕਾਰਨ ਵੈਰੀ ਹਨ ਪਰ ਚੋਣ ਦੇ ਅਨੁਸਾਰ ਵੱਡਿਆਂ ਦੇ ਕਾਰਨ ਪਿਆਰੇ ਹਨ
Punjabi ERV
ਯਹੂਦੀਆਂ ਨੇ ਖੁਸ਼ ਖਬਰੀ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਉਹ ਪਰਮੇਸ਼ੁਰ ਦੇ ਵੈਰੀ ਹੋ ਗਏ। ਇਹ ਤੁਹਾਡੇ ਨਾਲ ਗੈਰ ਯਹੂਦੀਂ ਨੂੰ ਮਦਦ ਕਰਨ ਲਈ ਵਾਪਰਿਆ। ਪਰ ਯਹੂਦੀ ਪਰੇਸ਼ੁਰ ਦੁਆਰਾ ਚੁਣੇ ਹੋਏ ਲੋਕ ਹਨ। ਇਸ ਲਈ ਪਰੇਮਸ਼ੁਰ ਉਨ੍ਹਾਂ ਨੂੰ ਆਪਣੇ ਉਨ੍ਹਾਂ ਵਾਦਿਆ ਖਾਤਰ ਪ੍ਰੇਮ ਕਰਦਾ ਹੈ ਜੋ ਉਸਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਕੀਤੇ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਖੁਸ਼ਖਬਰੀ ਦੇ ਅਨੁਸਾਰ ਤਾਂ ਤੁਹਾਡੇ ਵੈਰੀ ਹਨ, ਪਰਮੇਸ਼ੁਰ ਦੀ ਚੋਣ ਦੇ ਅਨੁਸਾਰ ਬਾਪ ਦਾਦਿਆਂ ਦੇ ਕਾਰਨ ਤੁਹਾਡੇ ਪਿਆਰੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اِنجِیل ولّوں اوہ تے تُہاڈے سبّب دُشمن نیں پر چُنن ولّوں وڈّیاں دے سبّب پیارے۔
Punjabi Standard Bible (Punjabi Standard Bible) 2023
ਖੁਸ਼ਖ਼ਬਰੀ ਦੇ ਅਨੁਸਾਰ ਤਾਂ ਉਹ ਤੁਹਾਡੇ ਕਾਰਨ ਪਰਮੇਸ਼ਰ ਦੇ ਵੈਰੀ ਹਨ, ਪਰ ਚੋਣ ਦੇ ਅਨੁਸਾਰ ਉਹ ਪੁਰਖਿਆਂ ਦੇ ਕਾਰਨ ਪਰਮੇਸ਼ਰ ਦੇ ਪਿਆਰੇ ਹਨ;