Romans 11:33 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸ ਦੇ ਨਿਆਂ ਦੀ ਵਿਆਖਿਆ ਨਹੀਂ ਕਰ ਸੱਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸੱਕਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰਮੇਸ਼ਰ ਦੀਆਂ ਅਸੀਸਾਂ ਕਿੰਨੀਆਂ ਮਹਾਨ ਹਨ! ਉਹਨਾਂ ਦੀ ਬੁੱਧ ਅਤੇ ਗਿਆਨ ਕਿੰਨੇ ਡੂੰਘੇ ਹਨ! ਉਹਨਾਂ ਦੇ ਫ਼ੈਸਲਿਆਂ ਦਾ ਭੇਤ ਕੌਣ ਪਾ ਸਕਦਾ ਹੈ? ਉਹਨਾਂ ਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ?
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਵਾਹ, ਕਿੰਨਾ ਵਧੀਆ ਹੈ, ਪਰਮੇਸ਼ਵਰ ਦੀ ਬੁੱਧ ਅਤੇ ਗਿਆਨ ਦੇ ਧਨ ਦੀ ਡੂੰਘਾਈ! ਉਸਦੇ ਨਿਆਂਉ ਖੋਜਣ ਦੇ ਯੋਗ ਨਹੀਂ ਅਤੇ ਉਸ ਦੇ ਰਸਤੇ ਲੱਭਣ ਤੋਂ ਪਰੇ ਹਨ!
Punjabi Bible 2016 - ਪਵਿੱਤਰ ਬਾਈਬਲ O.V.
ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ! ਉਹ ਦੇ ਨਿਆਉਂ ਕੇਡੇ ਅਣ ਲੱਭ ਹਨ ਅਤੇ ਉਹ ਦੇ ਰਾਹ ਕੇਡੇ ਬੇਖੋਜ ਹਨ!
Punjabi ERV
ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿ ਅਕਤੀ ਉਸਦੇ ਨਿਰਣੇ ਦੀ ਵਿਆਖਿਆ ਨਹੀਂ ਕਰ ਸਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸਕਦਾ ਹਾਯ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਵਾਹ, ਪਰਮੇਸ਼ੁਰ ਦਾ ਧੰਨ ਅਤੇ ਬੁੱਧ ਅਤੇ ਗਿਆਨ ਕਿੰਨਾਂ ਡੂੰਘਾ ਹੈ! ਉਹ ਦੇ ਨਿਆਂ ਕਿੰਨੇ ਅਣ-ਦੇਖੇ ਹਨ ਅਤੇ ਉਹ ਦੇ ਮਾਰਗ ਕਿੰਨੇ ਦੁਰਲੱਭ ਹਨ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
واہ خُدا دی بھرمار تے عقل تے سمجھ کیڈے ڈُونگھے نیں! اوہدیاں عدالتاں دی تھاہ کدوں مِلدی اے۔ تے اوہدیاں راہاں دا کھوج کدوں مِلدا اے۔
Punjabi Standard Bible (Punjabi Standard Bible) 2023
ਵਾਹ! ਪਰਮੇਸ਼ਰ ਦੀ ਉਦਾਰਤਾ, ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ। ਉਸ ਦੇ ਨਿਆਂ ਕਿੰਨੇ ਅਥਾਹ ਅਤੇ ਉਸ ਦੇ ਰਾਹ ਕਿੰਨੇ ਬੇਖੋਜ ਹਨ।