Romans 11:7 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਤਾਂ ਫ਼ਿਰ ਕੀ ਹੋਇਆ। ਇਸਰਾਏਲ ਦੇ ਲੋਕਾਂ ਨੇ ਧਰਮੀ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ। ਪਰ ਪਰਮੇਸ਼ੁਰ ਦੁਆਰਾ ਚੁਣੇ ਲੋਕ ਧਰਮੀ ਬਣ ਗਏ। ਬਾਕੀ ਲੋਕ ਢੀਠ ਬਣੇ ਰਹੇ ਅਤੇ ਪਰਮੇਸ਼ੁਰ ਨੂੰ ਸੁਣਨ ਤੋਂ ਇਨਕਾਰੀ ਬਣ ਗਏ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਤਾਂ ਫਿਰ ਕੀ ਹੋਇਆ? ਇਸਰਾਏਲ ਕੌਮ ਜਿਸ ਦੀ ਖੋਜ ਵਿੱਚ ਸੀ, ਉਹ ਉਸ ਨੂੰ ਨਾ ਮਿਲੀ । ਪਰ ਥੋੜ੍ਹੇ ਚੁਣਿਆਂ ਹੋਇਆਂ ਨੂੰ ਉਹ ਮਿਲ ਗਈ । ਕਿਉਂਕਿ ਬਾਕੀ ਸਭ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਤਾਂ ਫਿਰ ਕਿ? ਇਸਰਾਏਲੀਆਂ ਦੇ ਲੋਕਾਂ ਨੂੰ ਉਹ ਪ੍ਰਾਪਤ ਨਹੀਂ ਹੋਇਆ ਜਿਸ ਨੂੰ ਉਹ ਇੰਨੇ ਦਿਲੋਂ ਭਾਲ ਰਹੇ ਹਨ। ਪਰ ਚੁਣੇ ਹੋਏ ਲੋਕਾਂ ਨੇ ਪ੍ਰਾਪਤ ਕੀਤਾ, ਪਰ ਦੂਜਿਆਂ ਨੇ ਆਪਣੇ ਦਿਲ ਸਖ਼ਤ ਕਰ ਲਏ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਫੇਰ ਕੀॽ ਜਿਸ ਗੱਲ ਨੂੰ ਇਸਰਾਏਲ ਭਾਲਦਾ ਹੈ ਸੋ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ ਅਤੇ ਬਾਕੀ ਦੇ ਬੁੱਧੂ ਕੀਤੇ ਗਏ
Punjabi ERV
ਤਾਂ ਫ਼ਿਰ ਕੀ ਹੋਇਆ। ਇਸਰਾਏਲ ਦੇ ਲੋਕਾਂ ਨੇ ਧਰਮੀ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ। ਪਰ ਪਰਮੇਸ਼ੁਰ ਦੁਆਰਾ ਚੁਣੇ ਲੋਕ ਧਰਮੀ ਬਣ ਗਏ। ਬਾਕੀ ਲੋਕ ਢੀਠ ਬਣੇ ਰਹੇ ਅਤੇ ਪਰਮੇਸ਼ੁਰ ਨੂੰ ਸੁਣਨ ਤੋਂ ਇਨਕਾਰੀ ਬਣ ਗਏ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਫੇਰ ਕੀ ਨਤੀਜਾ ਨਿੱਕਲਿਆ? ਇਹ ਕਿ ਜਿਸ ਗੱਲ ਦੀ ਇਸਰਾਏਲ ਖ਼ੋਜ ਵਿੱਚ ਸੀ, ਸੋ ਉਹ ਨੂੰ ਨਾ ਲੱਭੀ ਪਰ ਚੁਣਿਆਂ ਹੋਇਆਂ ਨੂੰ ਲੱਭੀ ਹੈ, ਅਤੇ ਬਾਕੀ ਦੇ ਲੋਕਾਂ ਦੇ ਮਨ ਪੱਥਰ ਕੀਤੇ ਗਏ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر کِیہ ہویا۔ جِس گلّ نُوں اِسرائیل لَبّھدا اے سو ہتّھ نا لگّی۔ پر چُنیاں ہویاں نُوں ہتّھ لگّی۔ تے باقی سخت دِل کِیتے گئے۔
Punjabi Standard Bible (Punjabi Standard Bible) 2023
ਤਾਂ ਨਤੀਜਾ ਕੀ ਹੋਇਆ? ਉਹ ਇਹ ਕਿ ਇਸਰਾਏਲੀ ਜੋ ਲੱਭ ਰਹੇ ਸਨ ਉਨ੍ਹਾਂ ਨੂੰ ਪ੍ਰਾਪਤ ਨਾ ਹੋਇਆ, ਸਗੋਂ ਚੁਣੇ ਹੋਇਆਂ ਨੂੰ ਪ੍ਰਾਪਤ ਹੋਇਆ ਅਤੇ ਬਾਕੀ ਕਠੋਰ ਕੀਤੇ ਗਏ।