Romans 11:9 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅਤੇ ਦਾਊਦ ਆਖਦਾ ਹੈ: “ਉਨ੍ਹਾਂ ਦੀ ਆਪਣੀ ਦਾਵਤ ਨੂੰ ਉਨ੍ਹਾਂ ਲਈ ਝਾਂਸਾ ਬਣ ਜਾਣ ਦਿਉ। ਉਨ੍ਹਾਂ ਨੂੰ ਫ਼ੰਦੇ ਵਿੱਚ ਫ਼ਸ ਜਾਣ ਦਿਉ। ਉਨ੍ਹਾਂ ਨੂੰ ਡਿੱਗਣ ਅਤੇ ਸਜ਼ਾ ਪਾਉਣ ਦਿਉ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਦਾਊਦ ਨੇ ਵੀ ਕਿਹਾ ਹੈ: “ਉਹਨਾਂ ਦਾ ਭੋਜਨ ਉਹਨਾਂ ਲਈ ਫੰਦਾ ਅਤੇ ਜਾਲ ਬਣ ਜਾਵੇ, ਉਹ ਉਹਨਾਂ ਦੇ ਲਈ ਠੋਕਰ ਅਤੇ ਸਜ਼ਾ ਦਾ ਕਾਰਨ ਹੋਣ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਦਾਵੀਦ ਕਹਿੰਦਾ ਹੈ: “ਉਹਨਾਂ ਦੀ ਮੇਜ਼ ਉਹਨਾਂ ਲਈ ਇੱਕ ਫੰਦਾ ਅਤੇ ਇੱਕ ਜਾਲ, ਇੱਕ ਠੋਕਰ ਅਤੇ ਬਦਲਾ ਬਣ ਜਾਵੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਦਾਊਦ ਆਖਦਾ ਹੈ, - ਓਹਨਾਂ ਦੀ ਮੇਜ਼ ਫਾਹੀ ਅਤੇ ਫੰਦਾ, ਠੋਕਰ ਅਤੇ ਬਦਲਾ ਬਣ ਜਾਵੇ।
Punjabi ERV
ਅਤੇ ਦਾਊਦ ਆਖਦਾ ਹੈ: “ਉਨ੍ਹਾਂ ਦੀ ਆਪਣੀ ਦਾਵਤ ਨੂੰ ਉਨ੍ਹਾਂ ਲਈ ਝਾਂਸਾ ਬਣ ਜਾਣ ਦਿਉ। ਉਨ੍ਹਾਂ ਨੂੰ ਫ਼ਂਦੇ ਵਿੱਚ ਫ਼ਸ ਜਾਣ ਦਿਉ। ਉਨ੍ਹਾਂ ਨੂੰ ਡਿੱਗਣ ਅਤੇ ਸਜ਼ਾ ਪਾਉਣ ਦਿਉ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਦਾਊਦ ਕਹਿੰਦਾ ਹੈ, ਉਹਨਾਂ ਦੀ ਮੇਜ਼ ਉਨ੍ਹਾਂ ਲਈ ਫ਼ਾਹੀ ਅਤੇ ਫੰਦਾ, ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے داؤد آکھدا اے۔ اوہناں دا دسترخوان پھاہی تے جال تے ٹھوکر تے اوہناں لئی بدلہ بن جائے۔
Punjabi Standard Bible (Punjabi Standard Bible) 2023
ਦਾਊਦ ਕਹਿੰਦਾ ਹੈ: ਉਨ੍ਹਾਂ ਦਾ ਭੋਜਨ ਉਨ੍ਹਾਂ ਦੇ ਲਈ ਫਾਹੀ, ਜਾਲ਼, ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ।