Romans 12:5 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸੇ ਤਰ੍ਹਾਂ, ਅਸੀਂ ਬਹੁਤ ਸਾਰੇ ਲੋਕ ਹਾਂ, ਪਰ ਮਸੀਹ ਵਿੱਚ ਅਸੀਂ ਇੱਕ ਸਰੀਰ ਹਾਂ। ਅਸੀਂ ਸਾਰੇ ਉਸ ਸਰੀਰ ਦੇ ਅੰਗ ਹਾਂ ਅਤੇ ਹਰੇਕ ਅੰਗ ਸਰੀਰ ਦੇ ਦੂਜੇ ਸਾਰੇ ਅੰਗਾਂ ਨਾਲ ਸੰਬੰਧਿਤ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸੇ ਤਰ੍ਹਾਂ ਭਾਵੇਂ ਅਸੀਂ ਗਿਣਤੀ ਵਿੱਚ ਕਿੰਨੇ ਹੀ ਹਾਂ ਪਰ ਅਸੀਂ ਸਾਰੇ ਮਸੀਹ ਵਿੱਚ ਇੱਕ ਹੋ ਕੇ ਇੱਕ ਸਰੀਰ ਹਾਂ ਅਤੇ ਇਸ ਤਰ੍ਹਾਂ ਇੱਕ ਸਰੀਰ ਦੇ ਵੱਖ ਵੱਖ ਅੰਗ ਹੋਣ ਕਰ ਕੇ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਮਸੀਹ ਵਿੱਚ, ਹਾਲਾਂਕਿ ਅਸੀਂ ਬਹੁਤ ਸਾਰੇ ਹਾਂ ਪਰ ਅਸੀਂ ਸਭ ਮਿਲ ਕੇ ਇੱਕ ਸਰੀਰ ਬਣਾਉਂਦੇ ਹਾਂ ਅਤੇ ਇੱਕ-ਦੂਜੇ ਦੇ ਅੰਗ ਹਾਂ।
Punjabi Bible 2016 - ਪਵਿੱਤਰ ਬਾਈਬਲ O.V.
ਤਿਵੇਂ ਅਸੀਂ ਜੋ ਢੇਰ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਰ ਇੱਕ ਇੱਕ ਕਰਕੇ ਇੱਕ ਦੂਏ ਦੇ ਅੰਗ ਹਾਂ
Punjabi ERV
ਇਸੇ ਤਰ੍ਹਾਂ, ਅਸੀਂ ਬਹੁਤ ਸਾਰੇ ਲੋਕ ਹਾਂ, ਪਰ ਮਸੀਹ ਵਿੱਚ ਅਸੀਂ ਇੱਕ ਸ਼ਰੀਰ ਹਾਂ। ਅਸੀਂ ਸਾਰੇ ਉਸ ਸ਼ਰੀਰ ਦੇ ਅੰਗ ਹਾਂ ਅਤੇ ਹਰੇਕ ਅੰਗ ਸਰੀਰ ਦੇ ਦੂਜੇ ਸਾਰੇ ਅੰਗਾਂ ਨਾਲ ਸੰਬੰਧਿਤ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸੇ ਤਰ੍ਹਾਂ ਅਸੀਂ ਵੀ ਜੋ ਬਹੁਤ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ ਦੂਜੇ ਦੇ ਅੰਗ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوسے طرح اسی جیہڑے بتھیرے آں پر مسِیح وِچ اِک بدن آں۔ تے اِک اِک کر کے اِک دُوجے دے انگ آں۔
Punjabi Standard Bible (Punjabi Standard Bible) 2023
ਉਸੇ ਤਰ੍ਹਾਂ ਅਸੀਂ ਵੀ ਜਿਹੜੇ ਬਹੁਤ ਸਾਰੇ ਹਾਂ, ਮਸੀਹ ਵਿੱਚ ਇੱਕ ਸਰੀਰ ਹਾਂ ਅਤੇ ਆਪਸ ਵਿੱਚ ਇੱਕ ਦੂਜੇ ਦੇ ਅੰਗ ਹਾਂ।